ਇੰਤਜ਼ਾਰ ਖਤਮ: ਜੂਨ 'ਚ ਖੁੱਲ੍ਹ ਜਾਵੇਗਾ ਪੰਜਾਬ ਦਾ ਪਹਿਲਾ ਸਿੱਖ ਕਿਲਾ
Wednesday, Jan 08, 2020 - 02:16 PM (IST)

ਪਟਿਆਲਾ: ਦੁਨੀਆ ਭਰ ਦੇ ਲਈ ਖਿੱਚ ਦਾ ਕੇਂਦਰ ਬਾਬਾ ਆਲਾ ਸਿੰਘ ਵਲੋਂ ਬਣਾਇਆ ਗਿਆ ਪੰਜਾਬ ਦਾ ਪਹਿਲਾ 'ਸਿੱਖ ਕਿਲਾ' ਬਲਕਿ ਕਿਲਾ ਮੁਬਾਰਕ ਹੁਣ ਆਮ ਲੋਕਾਂ ਦੇ ਲਈ ਖੁੱਲ੍ਹਣ ਜਾ ਰਿਹਾ ਹੈ। ਇਸ ਸਾਲ ਜੂਨ 'ਚ ਇਸ ਦਾ ਉਦਘਾਟਨ ਕੀਤਾ ਜਾਵੇਗਾ।ਬਾਬਾ ਆਲਾ ਸਿੰਘ ਅਤੇ ਮਹਾਰਾਜ ਯਾਦਵਿੰਦਰ ਸਿੰਘ ਦੇ ਜਨਮ ਦਿਵਸ 'ਤੇ ਇਹ ਖੁਸ਼ਖਬਰੀ ਪੁਰਾਤਨ ਵਿਭਾਗ ਦੇ ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ ਲੈ ਕੇ ਆਏ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਛੇ ਮਹੀਨੇ 'ਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਜ਼ਿਆਦਾਤਰ ਇਤਿਹਾਸਕ ਇਮਾਰਤਾਂ ਅਤੇ ਕਿਲੇ ਮੁਗਲਾਂ ਨੇ ਹੀ ਤਿਆਰ ਕਰਵਾਏ ਗਏ ਹਨ, ਪਰ ਪਟਿਆਲਾ ਰਿਆਸਤ ਵਲੋਂ ਬਣੇ ਕਿਲੇ ਮੁਬਾਰਕ ਦੀ ਨੀਂਹ ਰੱਖਣ ਤੋਂ ਲੈ ਕੇ ਇਮਾਰਤ ਪੂਰੀ ਕਰਵਾਉਣ ਦਾ ਕੰਮ ਸਿੱਖ ਪਰਿਵਾਰ ਨੇ ਹੀ ਕੀਤਾ। ਪਟਿਆਲਾ ਸ਼ਹਿਰ ਨੂੰ ਬਾਬਾ ਆਲਾ ਸਿੰਘ ਨੇ ਹੀ ਵਸਾਇਆ ਸੀ। ਕਿਲਾ ਮੁਬਾਰਕ ਨੂੰ ਹੀ ਬਾਬਾ ਆਲਾ ਸਿੰਘ ਨੇ ਸਤਲੁਜ ਅਤੇ ਘੱਗਰ 'ਚ ਦੇ ਸਾਰੇ ਇਲਾਕੇ ਦਾ ਮਾਲਕ ਬਣਨ ਦੇ ਬਾਅਦ ਸਾਲ 1763 'ਚ ਬਣਾਇਆ ਸੀ।
12 ਏਕੜ 'ਚ ਫੈਲਿਆ ਹੈ ਕਿਲਾ
12 ਏਕੜ 'ਚ ਫੈਲੇ ਕਿਲਾ ਮੁਬਾਰਕ ਦੇ ਅੰਦਰ ਤਿੰਨ ਵੱਡੇ ਹਿੱਸੇ ਹਨ। ਇਸ 'ਚ ਕਿਲਾ ਅੰਦਰੂਨ, ਦਰਬਾਰ ਹਾਲ ਅਤੇ ਰਨਵਾਸ ਦੇ ਇਲਾਵਾ ਜਲਾਊ ਖਾਣਾ ਸਰਦ ਖਾਣਾ ਅਤੇ ਲੱਸੀ ਖਾਣਾ ਹੈ। ਤਕਰੀਬਨ 13 ਪੇਂਟਿੰਗ ਚੈਬਰ ਅਤੇ ਪੰਜ ਸ਼ੀਸ਼ ਮਹਿਲ ਕਿਲਾ ਅੰਦਰੂਨ ਦੀ ਸ਼ੋਭਾ ਵਧਾਉਂਦੇ ਹਨ। ਇੱਥੇ ਮਹਾਰਾਜਾ ਅਤੇ ਸ਼ਾਹੀ ਘਰਾਣੇ ਦੀਆਂ ਔਰਤਾਂ ਰਹਿੰਦੀਆਂ ਸਨ। ਇੱਥੇ 9 ਵਿਹੜੇ ਹਨ। ਹਰ ਵਿਹੜੇ 'ਚ ਮੋਤੀ ਮਹਿਲ ਅਤੇ ਹੀਰਾ ਮਹਿਲ ਵਰਗੇ ਨਾਵਾਂ ਵਾਲੀ ਹਵੇਲੀ ਹੈ। ਸਾਰਿਆਂ ਨੂੰ ਸਫੈਦ ਸੰਗਮਰਮਰ ਨਾਲ ਸਜਾਇਆ ਗਿਆ ਹੈ। ਕਿਲੇ ਦੇ ਸਾਰੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ 'ਚ ਪਹਾੜੀ ਅਤੇ ਰਾਜਥਾਨੀ ਚਿਤਰਾਂ ਦੀ ਚਿਤਕਾਰੀ ਕੀਤੀ ਗਈ ਹੈ।