ਅਹਿਮ ਖ਼ਬਰ : ਪੰਜਾਬ ''ਚ ਗੰਭੀਰ ਬਿਜਲੀ ਸੰਕਟ ਦੌਰਾਨ ''ਪਾਵਰਕਾਮ'' ਨੂੰ ਮਿਲੀ ਵੱਡੀ ਰਾਹਤ

06/29/2021 9:04:15 AM

ਪਟਿਆਲਾ (ਜ. ਬ.) : ਪੰਜਾਬ ’ਚ ਗੰਭੀਰ ਬਣੇ ਬਿਜਲੀ ਸੰਕਟ ’ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਮੁੜ ਚਾਲੂ ਹੋ ਗਏ, ਜਦੋਂ ਕਿ ਪੰਜਾਬ ’ਚ ਬਿਜਲੀ ਕੱਟਾਂ ਦਾ ਦੌਰ ਜਾਰੀ ਹੈ। ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ 26 ਜੂਨ ਦੀ ਰਾਤ ਨੂੰ ਸਵਾ 12 ਵਜੇ ਤਕਨੀਕੀ ਨੁਕਸ ਪੈਣ ਮਗਰੋਂ ਬੰਦ ਹੋ ਗਏ ਸਨ। ਬੀਤੇ ਦਿਨ ਇਨ੍ਹਾਂ ’ਚੋਂ ਇਕ ਯੂਨਿਟ ਦੁਪਹਿਰ 2.20 ਵਜੇ ਅਤੇ ਦੂਜਾ ਰਾਤ 11.18 ਵਜੇ ਮੁੜ ਚਾਲੂ ਹੋ ਗਿਆ। ਪੰਜਾਬ ’ਚ ਬਿਜਲੀ ਦੀ ਮੰਗ ਵੱਧ ਤੋਂ ਵੱਧ 12848 ਮੈਗਾਵਾਟ ਕਰੀਬ ਦੁਪਹਿਰ ਸਵਾ 12 ਵਜੇ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਦਿੱਲੀ ਦੀ ਤਰਜ਼ 'ਤੇ ਪੰਜਾਬ ਲਈ ਵੱਡੇ ਐਲਾਨ ਕਰਨਗੇ 'ਕੇਜਰੀਵਾਲ'

ਪਾਵਰਕਾਮ ਵੱਲੋਂ ਬਾਹਰੋਂ 7100 ਮੈਗਾਵਾਟ ਬਿਜਲੀ ਸਪਲਾਈ ਪ੍ਰਾਪਤ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ 7 ਹਜ਼ਾਰ ਤੋਂ ਵੱਧ ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਵੱਧ ਤੋਂ ਵੱਧ 7300 ਮੈਗਾਵਾਟ ਬਿਜਲੀ ਰੋਜ਼ਾਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੌਰਾਨ ਪੰਜਾਬ ’ਚ ਬਿਜਲੀ ਕੱਟਾਂ ਦਾ ਦੌਰ ਜਾਰੀ ਹੈ, ਜਿਸ ਦੀ ਪੁਸ਼ਟੀ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ’ਚ ਹੋ ਰਹੀ ਹੈ। ਰਿਪੋਰਟ ਮੁਤਾਬਕ 24 ਜੂਨ ਨੂੰ ਬਿਜਲੀ ਦੀ ਮੰਗ 2837 ਲੱਖ ਯੂਨਿਟ, ਜਦੋਂ ਕਿ ਸਪਲਾਈ 2833 ਲੱਖ ਯੂਨਿਟ ਸੀ। ਇਸ ਲਈ 4 ਲੱਖ ਯੂਨਿਟ ਦਾ ਖੱਪਾ ਪੂਰਨ ਲਈ ਬਿਜਲੀ ਕੱਟ ਲਗਾਏ ਗਏ।

ਇਹ ਵੀ ਪੜ੍ਹੋ : 2020 'ਚ JEE Main ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮਿਲੇਗਾ ਇਹ ਮੌਕਾ

ਇਸੇ ਤਰੀਕੇ 25 ਜੂਨ ਨੂੰ 3038 ਲੱਖ ਯੂਨਿਟ ਸੀ, ਜਦੋਂਕਿ ਸਪਲਾਈ 3029 ਲੱਖ ਯੂਨਿਟ ਹੋਈ ਅਤੇ 9 ਲੱਖ ਯੂਨਿਟ ਦਾ ਖੱਪਾ ਪੂਰਨ ਲਈ ਕੱਟ ਲਗਾਏ ਗਏ। 26 ਜੂਨ ਨੂੰ ਮੰਗ 2630 ਲੱਖ ਯੂਨਿਟ ਸੀ, ਜਦੋਂ ਕਿ ਸਪਲਾਈ 2631 ਯੂਨਿਟ ਸੀ, ਜਿਸ ਲਈ 9 ਲੱਖ ਯੂਨਿਟ ਦਾ ਖੱਪਾ ਪੂਰਨ ਵਾਸਤੇ ਕੱਟ ਲਗਾਏ ਗਏ ਅਤੇ 27 ਜੂਨ ਨੂੰ 2868 ਮੰਗ ਦੇ ਮੁਕਾਬਲੇ 2862 ਯੂਨਿਟ ਸਪਲਾਈ ਸੀ ਅਤੇ 6 ਲੱਖ ਯੂਨਿਟ ਬਿਜਲੀ ਦਾ ਖੱਪਾ ਪੂਰਨ ਲਈ ਕੱਟ ਲਗਾਏ ਗਏ। ਇਸ ਵੇਲੇ ਪ੍ਰਾਈਵੇਟ ਸੈਕਟਰ ’ਚ ਰਾਜਪੁਰਾ ਪਲਾਂਟ ਪੂਰੀ ਸਮਰੱਥਾ ਨਾਲ ਚਲ ਰਿਹਾ ਹੈ। ਤਲਵੰਡੀ ਸਾਬੋ ਦਾ ਇਕ ਯੂਨਿਟ ਮਾਰਚ ਤੋਂ ਖ਼ਰਾਬ ਹੈ ਅਤੇ 2 ਯੂਨਿਟਾਂ ’ਚੋਂ ਇਕ ਅੱਧੀ ਸਮਰੱਥਾ ’ਤੇ ਅਤੇ ਪੂਰੀ ਸਮਰੱਥਾ ’ਤੇ ਚੱਲ ਰਿਹਾ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ਨਾਲ ਚਲ ਰਹੇ ਹਨ। ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਪਲਾਂਟ ਦੇ ਚਾਰੋਂ ਯੂਨਿਟ ਚਾਲੂ ਹਨ, ਜਦੋਂ ਕਿ ਰੋਪੜ ਪਲਾਂਟ ਦੇ 4 ’ਚੋਂ 3 ਯੂਨਿਟ ਚਾਲੂ ਹਨ। ਪਾਵਰਕਾਮ ਰੋਜ਼ਾਨਾ 2000 ਲੱਖ ਯੂਨਿਟ ਤੋਂ ਵੱਧ ਦੀ ਖ਼ਰੀਦ ਕਰ ਰਿਹਾ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਹੁਣ ਪਾਵਰਕਾਮ ਵੱਲੋਂ ਖੇਤੀਬਾੜੀ ਖੇਤਰ ਲਈ ਕੀਤੇ 8 ਘੰਟੇ ਦੇ ਵਾਅਦੇ ਦੀ ਥਾਂ ’ਤੇ 26 ਜੂਨ ਨੂੰ 11 ਘੰਟੇ, 12 ਮਿੰਟ ਅਤੇ 27 ਜੂਨ ਨੂੰ 9 ਘੰਟੇ, 43 ਮਿੰਟ ਬਿਜਲੀ ਸਪਲਾਈ ਕੀਤੀ ਗਈ ਹੈ। ਬਾਰਡਰ ਏਰੀਆ ਵਿਚ 26 ਜੂਨ ਨੂੰ 12 ਘੰਟੇ 30 ਮਿੰਟ ਅਤੇ 27 ਨੂੰ 7 ਘੰਟੇ 30 ਮਿੰਟ ਬਿਜਲੀ ਸਪਲਾਈ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News