ਨਵੇਂ ਸਾਲ ਤੋਂ ਪਹਿਲਾਂ 18 ਨਗਰ ਪਰਿਸ਼ਦਾਂ/ਪੰਚਾਇਤਾਂ ਨੂੰ ਪਾਵਰਕਾਮ ਦਾ ਝਟਕਾ

Monday, Dec 16, 2019 - 12:02 PM (IST)

ਨਵੇਂ ਸਾਲ ਤੋਂ ਪਹਿਲਾਂ 18 ਨਗਰ ਪਰਿਸ਼ਦਾਂ/ਪੰਚਾਇਤਾਂ ਨੂੰ ਪਾਵਰਕਾਮ ਦਾ ਝਟਕਾ

ਚੰਡੀਗੜ੍ਹ (ਸ਼ਰਮਾ) : ਪੰਜਾਬ ਪਾਵਰਕਾਮ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਿੱਜੀ ਪਾਵਰ ਪ੍ਰੋਜੈਕਟਾਂ ਨੂੰ ਕੋਲਾ ਢੁਆਈ ਦੇ ਬਦਲੇ ਕੀਤੀ ਗਈ 1424 ਕਰੋੜ ਦੀ ਅਦਾਇਗੀ, ਜਿਸ ਦੀ ਰਿਕਵਰੀ ਰਾਜ ਦੇ ਬਿਜਲੀ ਖਪਤਕਾਰਾਂ ਕੋਲੋਂ ਕੀਤੇ ਜਾਣ ਦੀ ਪਟੀਸ਼ਨ ਪਹਿਲਾਂ ਹੀ ਰੈਗੂਲੇਟਰੀ ਕਮਿਸ਼ਨ ਕੋਲ ਹੁਕਮਾਂ ਲਈ ਲੰਬਿਤ ਹੈ, ਦੇ ਨਾਲ-ਨਾਲ ਅਗਲੇ ਵਿੱਤੀ ਸਾਲ ਲਈ ਪਾਵਰਕਾਮ ਵਲੋਂ ਟੈਰਿਫ 'ਚ ਕੀਤੀ ਗਈ 17 ਫ਼ੀਸਦੀ ਵਾਧੇ ਦੀ ਮੰਗ ਨਾਲ ਜਿਥੇ ਸਾਲ 2020 ਰਾਜ ਦੇ ਬਿਜਲੀ ਖਪਤਕਾਰਾਂਂ 'ਤੇ ਭਾਰੀ ਪੈਣ ਜਾ ਰਿਹਾ ਹੈ, ਉਥੇ ਹੀ ਪਾਵਰਕਾਮ ਨੇ ਰਾਜ ਦੀਆਂ 12 ਨਗਰ ਪ੍ਰੀਸ਼ਦਾਂ ਅਤੇ 6 ਨਗਰ ਪੰਚਾਇਤਾਂ ਦੇ ਨਿਵਾਸੀ ਖਪਤਤਕਾਰਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਇਕ ਹੋਰ ਝਟਕਾ ਦੇ ਦਿੱਤਾ ਹੈ।

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਹੁਣ ਪਾਵਰਕਾਮ ਨੇ ਇਨ੍ਹਾਂ ਖਪਤਕਾਰਾਂ ਤੋਂ ਬਿਜਲੀ ਖਪਤ 'ਤੇ 2 ਪੈਸੇ ਪ੍ਰਤੀ ਯੂਨਿਟ ਕਾਊ ਸੈੱਸ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਕਾਊ ਸੈੱਸ ਦੀ ਇਹ ਰਿਕਵਰੀ ਸਥਾਨਕ ਸਰਕਾਰਾਂ ਵਿਭਾਗ ਵਲੋਂ ਬੀਤੀ 7 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਤੋਂ ਲਾਗੂ ਮੰਨੀ ਜਾਵੇਗੀ।
ਇਨ੍ਹਾਂ ਨਗਰ ਪ੍ਰੀਸ਼ਦਾਂ 'ਤੇ ਲਾਗੂ ਹੋਵੇਗਾ ਇਹ ਹੁਕਮ
ਸਾਹਨੇਵਾਲ, ਨਕੋਦਰ, ਸੰਗਤ, ਰਾਮਪੁਰਾਫੂਲ, ਸੁਨਾਮ, ਲਾਲੜੂ, ਫਾਜ਼ਿਲਕਾ, ਰਮਨ, ਲੌਂਗੋਵਾਲ, ਧੂਰੀ, ਫਰੀਦਕੋਟ, ਨਾਭਾ
ਇਹ ਹਨ ਪ੍ਰਭਾਵਿਤ ਹੋਣ ਵਾਲੀਆਂ ਨਗਰ ਪੰਚਾਇਤਾਂ :
ਭਾਈ ਰੂਪਾ, ਬੋਹਾ, ਕੋਟ ਸ਼ਮੀਰ, ਮਹਿਰਾਜ, ਤਲਵੰਡੀ ਸਾਬੋ, ਮਲੌਦ


author

Babita

Content Editor

Related News