ਪੰਜਾਬ ’ਚ ਪ੍ਰਦੂਸ਼ਣ ਦਾ ਪੱਧਰ ਵੱਧ ਤੋਂ ਵੱਧ ਹੱਦ ਤੋਂ ਹੋਇਆ ਪਾਰ

10/30/2018 12:57:45 PM

ਖੰਨਾ, (ਸੁਖਵਿੰਦਰ ਕੌਰ, ਸ਼ਾਹੀ)— ਇਕ ਪਾਸੇ ਜਿੱਥੇ ਪੰਜਾਬ ’ਚ ਝੋਨੇ ਦੀ ਫਸਲ ਦੀ ਕਟਾਈ ਜ਼ੋਰ ਫਡ਼ਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਹਵਾ ਦਾ ਦਬਾਓ ਘੱਟ ਹੋ ਰਿਹਾ ਹੈ। ਭਾਵੇਂ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਸਾੜਨ ’ਤੇ ਕੁਝ ਹੱਦ ਤੱਕ  ਰੋਕ ਲਾ ਦਿੱਤੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪਰਾਲੀ  ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਕ ਅਨੁਮਾਨ ਮੁਤਾਬਿਕ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 30 ਫ਼ੀਸਦੀ ਕਿਸਾਨਾਂ ਵਲੋਂ ਪਰਾਲੀ  ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਅਾਂ ਹਨ।

PunjabKesari

ਇਨ੍ਹਾਂ ਘਟਨਾਵਾਂ ਕਾਰਨ  ਪੂਰੇ ਪੰਜਾਬ ਦਾ ਪ੍ਰਦੂਸ਼ਣ ਪੱਧਰ ਆਪਣੀ ਵੱਧ ਤੋਂ ਵੱਧ ਤੈਅ ਹੱਦ ਨੂੰ ਵੀ ਪਾਰ ਕਰ ਚੁੱਕਿਆ ਹੈ ਤੇ ਲੋਕਾਂ ਨੂੰ ਸਾਹ, ਖੰਘ ਅਤੇ ਗਲੇ  ਅਾਦਿ ਬੀਮਾਰੀਆਂ ਦੀ ਲਪੇਟ ’ਚ ਆ ਜਾਣ ਦੀਆਂ ਸ਼ਿਕਾਇਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਥਾਪਤ ਕੀਤੀ ਗਈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੰਚਾਲਿਤ ਪ੍ਰਦੂਸ਼ਣ ਮਾਪਕ ਮਸ਼ੀਨਾਂ ਵਲੋਂ ਅੱਜ ਰਿਕਾਰਡ ਕੀਤੇ ਗਏ ਅੰਕਡ਼ਿਆਂ ਮੁਤਾਬਕ ਪੰਜਾਬ ’ਚ ਸਭ ਤੋਂ ਜ਼ਿਆਦਾ ਲੈਵਲ 10 (ਧੂਡ਼ ਦੇ ਕਣ) ’ਚ 263 ਅਤੇ ਲੈਵਲ 2.5  (ਧੂਡ਼ ਦੇ ਕਣ) ’ਚ 311 ਲੁਧਿਆਣਾ ’ਚ ਰਿਕਾਰਡ ਕੀਤਾ ਗਿਆ। ਲੈਵਲ 10 ’ਚ ਦੂਜੇ ਨੰਬਰ ’ਤੇ ਜਲੰਧਰ (216) ਤੇ ਖੰਨਾ  (204) ਤੀਸਰੇ ਨੰਬਰ ’ਤੇ ਆਇਆ ਹੈ।
 ਸੋਮਵਾਰ ਸ਼ਾਮ 5.10 ਵਜੇ ਪੰਜਾਬ ਦਾ ਵੱਧ ਤੋਂ ਵੱਧ ਪ੍ਰਦੂਸ਼ਣ ਲੈਵਲ—
 

ਸ਼ਹਿਰ    ਲੈਵਲ 2.5   ਲੈਵਲ 10
ਖੰਨਾ  -----  204
ਲੁਧਿਆਣਾ  311 263
ਅੰਮ੍ਰਿਤਸਰ  164 184
ਜਲੰਧਰ 188  216
ਪਟਿਆਲਾ  203  188

 


Related News