ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ PM ਮੋਦੀ ਅੱਜ ਭਖਾਉਣਗੇ ਚੋਣ ਪ੍ਰਚਾਰ, ਕਰਨਗੇ ਵਰਚੁਅਲ ਰੈਲੀ

Tuesday, Feb 08, 2022 - 10:31 AM (IST)

ਨਵੀਂ ਦਿੱਲੀ— ਪੰਜਾਬ ’ਚ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਹਰ ਇਕ ਪਾਰਟੀ ਆਪਣੇ ਵਲੋਂ ਪੂਰਾ ਦਾਅ-ਪੇਚ ਲਾ ਰਹੀ ਹੈ। ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸੱਤਾਧਾਰੀ ਭਾਜਪਾ ਪਾਰਟੀ ਵਲੋਂ ਵੀ ਚੋਣ ਪ੍ਰਚਾਰ ਦੀ ਖ਼ਾਸ ਰਣਨੀਤੀ ਘੜੀ ਗਈ ਹੈ। 8 ਫਰਵਰੀ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਭਖਾਉਣ ਲਈ ਪਹਿਲੀ ਵਰਚੁਅਲ ਰੈਲੀ ਕਰਨਗੇ। ਕੋਰੋਨਾ ਪਾਬੰਦੀਆਂ ਕਾਰਨ ਪ੍ਰਧਾਨ ਮੰਤਰੀ ਪੰਜਾਬ ’ਚ ਵਰਚੁਅਲ ਰੈਲੀਆਂ ਜ਼ਰੀਏ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੇ। 

ਇਹ ਵੀ ਪੜ੍ਹੋ :  ਲੋਕ ਸਭਾ ’ਚ PM ਮੋਦੀ ਬੋਲੇ- ਵੈਕਸੀਨ ’ਤੇ ਵੀ ਹੋਈ ਸਿਆਸਤ, ਕਾਂਗਰਸ ਨੇ ਤਾਂ ਹੱਦ ਕਰ ਦਿੱਤੀ

PunjabKesari

ਦੱਸ ਦੇਈਏ ਕਿ ਮੋਦੀ ਅੱਜ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੁਪਹਿਰ 3.00 ਵਜੇ ਵਰਚੁਅਲ ਰੈਲੀ ਜ਼ਰੀਏ ਸੰਬੋਧਿਤ ਕਰਨਗੇ। ਭਾਜਪਾ ਵਲੋਂ ਅਧਿਕਾਰਤ ਬਿਆਨ ਮੁਤਾਬਕ ਵਰਚੁਅਲ ਰੈਲੀ ਦਾ ਸਿੱਧਾ ਪ੍ਰਸਾਰਣ ਲੁਧਿਆਣਾ, ਫਤਿਹਗੜ੍ਹ ਦੇ 18 ਵਿਧਾਨ ਸਭਾ ਖੇਤਰਾਂ ’ਚ ਕੀਤਾ ਜਾਵੇਗਾ।  ਪਾਰਟੀ ਦੇ ਸਾਰੇ 18 ਵਿਧਾਨ ਸਭਾ ਖੇਤਰਾਂ ’ਚ ਐੱਲ. ਈ. ਡੀ. ਸਕ੍ਰੀਨ ਲਾਈ ਹੈ, ਤਾਂ ਕਿ ਵੋਟਰ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਲਾਈਵ ਵੇਖ ਅਤੇ ਸੁਣ ਸਕਣ। ਇਸ ਰੈਲੀ ਦਾ ਵਰਚੁਅਲ ਪ੍ਰਸਾਰਣ ਲੁਧਿਆਣਾ ਤੋਂ ਹੋਵੇਗਾ। ਇਹ ਜਾਣਕਾਰੀ ਭਾਜਪਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਅਤੇ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ। ਪਾਰਟੀ ਵਲੋਂ ਪ੍ਰਧਾਨ ਮੰਤਰੀਆਂ ਦੀਆਂ ਅਜਿਹੀਆਂ 6 ਰੈਲੀਆਂ ਕਰਵਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਪੰਜਾਬ ’ਚ 20 ਫ਼ਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ : ਯੂ. ਪੀ. ਦੀਆਂ ਚੋਣਾਂ ਦੰਗਾਕਾਰੀਆਂ, ਮਾਫੀਆ ਨੂੰ ਸੱਤਾ ਹਥਿਆਉਣ ਤੋਂ ਰੋਕਣ ਲਈ : PM ਮੋਦੀ

5 ਜਨਵਰੀ ਨੂੰ ਮੋਦੀ ਆਏ ਸਨ ਪੰਜਾਬ-
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੀ ਵਾਰ 5 ਜਨਵਰੀ ਨੂੰ ਫਿਰੋਜ਼ਪੁਰ ’ਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਇਕ ਰੈਲੀ ਦਾ ਉਦਘਾਟਨ ਕਰਨ ਲਈ ਪੰਜਾਬ ਦਾ ਦੌਰਾ ਕੀਤਾ ਸੀ ਪਰ ਪ੍ਰਦਰਸ਼ਨਕਾਰੀਆਂ ਵਲੋਂ ਨਾਕੇਬੰਦੀ ਕਾਰਨ ਉਨ੍ਹਾਂ ਦਾ ਕਾਫਿਲਾ ਫਲਾਈਓਵਰ ’ਤੇ ਫਸ ਜਾਣ ਮਗਰੋਂ ਉਨ੍ਹਾਂ ਨੂੰ ਵਾਪਸ ਦਿੱਲੀ ਪਰਤਣਾ ਪਿਆ ਸੀ। ਇਸ ਘਟਨਾ ਦੀ ਹੁਣ ਸੁਰੱਖਿਆ ਕੁਤਾਹੀ ਦੇ ਰੂਪ ’ਚ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ, ਚੋਣਾਂ ਤੋਂ ਪਹਿਲਾਂ ਗਰਮਾ ਸਕਦੀ ਹੈ ਪੰਜਾਬ ਦੀ ਸਿਆਸਤ


Tanu

Content Editor

Related News