ਪੰਜਾਬ ਪੁਲਸ ਦੇ ਪੀ. ਸੀ. ਆਰ. ਮੁਲਾਜ਼ਮ ਨੇ ਕੀਤੀ ਖੁਦਕੁਸ਼ੀ
Friday, Feb 28, 2020 - 04:52 PM (IST)

ਪਠਾਨਕੋਟ (ਆਦਿਤਿਆ) : ਇੱਥੋਂ ਦੇ ਗੁਰੂ ਨਾਨਕ ਪਾਰਕ 'ਚ ਪੰਜਾਬ ਪੁਲਸ ਦੇ ਪੀ. ਸੀ. ਆਰ. ਮੁਲਾਜ਼ਮ ਪਰਮਵੀਰ (ਏ. ਐੱਸ. ਆਈ.) ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਉਸ ਨੇ ਆਪਣੀ ਸਰਵਿਸ ਰਾਈਫਲ ਏ. ਕੇ. 47 ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕੀਤੀ ਹੈ। ਮੌਕੇ 'ਤੇ ਪੁੱਜੀ ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।