''ਯੁੱਧ ਨਸ਼ੇ ਵਿਰੁੱਧ'' ਤਹਿਤ ਪੰਜਾਬ ਪੁਲਸ ਸਖ਼ਤ, ਤਲਾਸ਼ੀ ਜਾਰੀ
Saturday, Mar 01, 2025 - 01:51 PM (IST)

ਤਰਨਤਾਰਨ (ਰਮਨ)- ਸੂਬਾ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਕੀਤੇ ਗਏ ਸਖ਼ਤ ਆਦੇਸ਼ਾਂ ਤਹਿਤ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਚਲਦਿਆਂ ਸਥਾਨਕ ਸ਼ਹਿਰ ਦੇ ਮੁਰਾਦਪੁਰਾ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਗਿਆ। ਇਸ ਦੌਰਾਨ ਚਲਾਏ ਗਏ ਆਪ੍ਰੇਸ਼ਨ 'ਯੁੱਧ ਨਸ਼ੇ ਵਿਰੁੱਧ' ਦੌਰਾਨ ਜ਼ਿਲ੍ਹੇ ਦੇ ਥਾਣਾ ਕੱਚਾ ਪੱਕਾ, ਥਾਣਾ ਭਿੱਖੀਵਿੰਡ, ਥਾਣਾ ਝਬਾਲ, ਥਾਣਾ ਸਿਟੀ ਤਰਨ ਤਾਰਨ ਅਤੇ ਥਾਣਾ ਵੈਰੋਵਾਲ ਦੀ ਪੁਲਸ ਸ਼ਾਮਲ ਵੱਲੋਂ ਪੂਰੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਕਰੀਬ 150 ਪੁਲਸ ਕਰਮਚਾਰੀਆਂ ਵੱਲੋਂ ਇਸ ਤਲਾਸ਼ੀ ਅਭਿਆਨ ਵਿੱਚ ਹਿੱਸਾ ਲਿਆ ਗਿਆ ।
ਇਹ ਵੀ ਪੜ੍ਹੋ- 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਦਿੱਤੀ ਪੂਰੀ ਜਾਣਕਾਰੀ
ਇਸ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਕਰਮਚਾਰੀ ਵੀ ਮੌਜੂਦ ਸਨ, ਜਿਨਾਂ ਵੱਲੋਂ ਸ਼ੱਕੀ ਔਰਤਾਂ ਦੇ ਘਰਾਂ 'ਚ ਦਾਖਲ ਹੁੰਦੇ ਹੋਏ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਐੱਸਐੱਸਪੀ ਅਭੀਮਨਿਓ ਰਾਣਾ ਤੋਂ ਇਲਾਵਾ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਸਮੇਤ 3 ਡੀਐੱਸਪੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- 'ਯੁੱਧ ਨਸ਼ੇ ਵਿਰੁੱਧ' ਤਹਿਤ ਪੰਜਾਬ ਪੁਲਸ ਨੇ ਫਰੀਦਕੋਟ ਦਾ ਖੰਗਾਲਿਆ ਚੱਪਾ-ਚੱਪਾ, ਆਪ੍ਰੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8