ਪੰਜਾਬ ਪੁਲਸ ਦੇ ਨਾਕੇ ''ਤੇ ਪੈ ਗਿਆ ਭੜਥੂ, ਐੱਸ. ਐੱਚ. ਓ. ਨੇ ਕੁੱਟ ਸੁੱਟਿਆ ਏ. ਐੱਸ. ਆਈ.

Tuesday, Jul 02, 2024 - 06:33 PM (IST)

ਪੰਜਾਬ ਪੁਲਸ ਦੇ ਨਾਕੇ ''ਤੇ ਪੈ ਗਿਆ ਭੜਥੂ, ਐੱਸ. ਐੱਚ. ਓ. ਨੇ ਕੁੱਟ ਸੁੱਟਿਆ ਏ. ਐੱਸ. ਆਈ.

ਪਠਾਨਕੋਟ (ਧਰਮਿੰਦਰ ਠਾਕੁਰ, ਕੰਵਲ) : ਪੰਜਾਬ ਪੁਲਸ ਇਕ ਵਾਰ ਫਿਰ ਸੁਰਖੀਆਂ 'ਚ ਹੈ ਅਤੇ ਇਸ ਵਾਰ ਵਜ੍ਹਾ ਹੈ ਪੁਲਸ ਅਫਸਰਾਂ ਦੀ ਆਪਸੀ ਲੜਾਈ। ਇਹ ਸਾਰਾ ਮਾਮਲਾ ਨਰੋਟ ਥਾਣੇ ਹੇਠ ਆਉਂਦੇ ਕੋਹਲੀਆਂ ਨਾਕੇ ਦਾ ਹੈ, ਜਿੱਥੇ ਥਾਣਾ ਨਰੋਟ ਦੇ ਐੱਸ. ਐੱਚ. ਓ. ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏ. ਐੱਸ. ਆਈ ਨਾਲ ਬੀਤੀ ਰਾਤ ਕੁੱਟਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਸ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਨਹਿਰ ਦੇ ਠਾਠਾਂ ਮਾਰਦੇ ਪਾਣੀ 'ਚ ਕੁੜੀ-ਮੁੰਡੇ ਨੇ ਮਾਰੀ ਛਾਲੀ

ਇਸ ਸਬੰਧੀ ਜਦ ਪੀੜਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਤ ਸਮੇਂ ਉਹ ਕੋਹਲੀਆਂ ਨਾਕੇ 'ਤੇ ਡਿਊਟੀ ਦੇ ਰਿਹਾ ਸੀ ਅਤੇ ਉਥੇ ਤੈਨਾਤ ਮੁਲਾਜ਼ਮ ਇਕ ਦੂਜੇ ਨੂੰ ਰੈਸਟ ਦੇਣ ਲਈ ਕੁਝ ਸਮੇਂ ਬਾਅਦ ਇਕ ਘੰਟੇ ਦੀ ਰੈਸਟ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਨਰੋਟ ਜੈਮਲ ਸਿੰਘ ਦੇ ਐੱਸ.ਐੱਚ.ਓ ਨੇ ਨਾਕੇ 'ਤੇ ਆ ਕੇ ਬਿਨਾਂ ਕੁਝ ਦੱਸੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ

ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਐੱਸ.ਐੱਚ.ਓ ਅਤੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲੈਣ ਹਾਜ਼ਰ ਕਰ ਦਿੱਤਾ ਗਿਆ ਹੈ। ਬਾਕੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ! ਚੁੱਕਣਗੇ ਸਹੁੰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News