ਮਕਾਨ ਦੀ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਦੇ ਮੁਲਾਜਮ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ
Sunday, Jun 10, 2018 - 07:03 AM (IST)

ਮੋਗਾ— ਦਸਮੇਸ਼ ਨਗਰ ਮੋਗਾ ਨਿਵਾਸੀ ਜਗਦੀਸ਼ ਸਿੰਘ ਨੇ ਪੰਜਾਬ ਪੁਲਸ ਦੇ ਹੌਲਦਾਰ ਬਲਜਿੰਦਰਪਾਲ ਅਤੇ ਉਸਦੀ ਪਤਨੀ ਤੇ ਕਥਿਤ ਮਿਲੀਭੁਗਤ ਕਰਕੇ ਮਕਾਨ ਵਿੱਕਰੀ ਮਾਮਲੇ ਵਿਚ ਉਸਦੇ ਨਾਲ 6 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਥਾਣਾ ਸਿਟੀਮੋਗਾ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦੇ ਅਨੁਸਾਰ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸਿਕਾਇਤ ਪੱਤਰ ਵਿਚ ਜਗਦੀਸ਼ ਸਿੰਘ ਦੀਸ਼ਾ ਪੁੱਤਰ ਦਰਸ਼ਨ ਸਿੰਘ ਨਿਵਾਸੀ ਦਸਮੇਸ਼ ਨਗਰ ਮੋਗਾ ਨੇ ਕਿਹਾ ਕਿ ਉਹ ਸਕੂਟਰ ਮੁਰੰਮਤ ਕਰਨ ਦੀ ਅੰਮ੍ਰਿਤਸਰ ਰੋਡ ਤੇ ਦੁਕਾਨ ਕਰਦਾ ਹੈ। ਮੇਰੀ ਸਾਲ 1996 'ਚ ਹੌਲਦਾਰ ਬਲਜਿੰਦਰਪਾਲ ਸ਼ਰਮਾ ਨਿਵਾਸੀ ਬਰਗਾੜੀ (ਫਰੀਦਕੋਟ) ਜੋ ਮੋਗਾ ਪੁਲਸ 'ਚ ਤਾਇਨਾਤ ਸੀ, ਦੇ ਨਾਲ ਜਾਨ ਪਛਾਣ ਹੋਈ। ਉਸ ਨੇ ਮੈਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮੋਗਾ ਲਿਆਉਣਾ ਚਾਹੁੰਦਾ ਸੀ, ਜਿਸ ਤੇ ਮੈਂ ਉਸਨੂੰ ਆਪਣੇ ਦੋਸਤ ਦਾ ਮਕਾਨ ਦੁਆ ਦਿੱਤਾ ਅਤੇ ਸਾਡੀ ਕਾਫੀ ਨੇੜਤਾ ਹੋਈ। ਉਹ ਮੇਰੇ ਤੋਂ ਕਈ ਵਾਰ ਪੈਸੇ ਵੀ ਉਧਾਰ ਲੈ ਜਾਂਦਾ ਹੈ। ਉਸ ਨੇ ਮੈਨੂੰ ਕਿਹਾ ਕਿ ਚੱਕੀ ਵਾਲੀ ਗਲੀ ਮੋਗਾ 'ਚ ਪੁਰਾਣਾ ਮਕਾਨ ਮਿਲ ਰਿਹਾ ਹੈ ਅਤੇ ਅਸੀਂ ਉਸ ਨੂੰ ਖਰੀਦ ਕਰਵਾ ਕੇ ਵਿੱਕਰੀ ਕਰ ਦੇਵਾਂਗੇ, ਜਿਸ ਤੋਂ ਸਾਨੂੰ ਕਾਫੀ ਮੁਨਾਫਾ ਹੋਵੇਗਾ। ਜਿਸ ਨੂੰ ਬਲਵਿੰਦਰਪਾਲ ਨੇ ਆਪਣੇ ਨਾਮ ਕਰ ਲਿਆ ਅਤੇ ਮੁਰੰਮਤ ਕਰਵਾਉਣ ਦੇ ਬਾਅਦ ਤਿਆਰ ਕਰਕੇ ਖੁਦ ਹੀ ਵਿੱਕਰੀ ਕਰ ਦਿੱਤਾ। ਜਦਕਿ ਮਕਾਨ ਖਰੀਦਦੇ ਸਮੇਂ ਮੈਂਨੂੰ ਕਿਹਾ ਗਿਆ ਸੀ ਕਿ ਉਹ ਜੋ ਮੁਨਾਫਾ ਆਵੇਗਾ ਉਹ ਅਸੀਂ ਅੱਧਾ ਅੱਧਾ ਵੰਡਾਂਗੇ, ਪਰ ਉਸਨੇ ਇਕੱਲੇ ਹੀ ਮਕਾਨ ਵਿਕਰੀ ਕਰਕੇ ਮੇਰੇ ਨਾਲ 6 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੀ। ਮੈਂ ਕਈ ਵਾਰ ਉਸ ਤੋਂ ਪੈਸਿਆਂ ਦੀ ਮੰਗ ਕੀਤੀ, ਪਰ ਪੈਸੇ ਵਾਪਸ ਨਹੀਂ ਕੀਤੇ। ਜਦ ਮੈਂ ਉਸਦੀ ਪਤਨੀ ਰੇਸ਼ਮਾ ਰਾਣੀ ਉਰਫ ਮਨਪ੍ਰੀਤ ਕੌਰ ਨੂੰ ਪੈਸੇ ਵਾਪਸ ਕਰਨ ਨੂੰ ਕਿਹਾ ਤਾਂ ਉਹ ਵੀ ਮੈਂਨੂੰ ਧਮਕੀਆਂ ਦੇਣ ਲੱਗੀ ਅਤੇ ਕਿਹਾ ਕਿ ਉਹ ਕੱਪੜੇ ਪਾੜ ਕੇ ਤੇਰੇ ਖਿਲਾਫ ਝੂਠਾ ਮਾਮਲਾ ਦਰਜ ਕਰਵਾ ਦੇਵੇਗੀ। ਜਿਸ ਤੇ ਮੈਂ ਡਰ ਗਿਆ। ਇਸ ਤਰਾਂ ਦੋਨੋਂ ਪਤੀ ਪਤਨੀ ਨੇ ਕਥਿਤ ਮਿਲੀਭੁਗਤ ਕਰਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ ਤੇ ਇਸ ਮਾਮਲੇ ਦੀ ਜਾਂਚ ਡੀ ਐਸ ਪੀ ਸਿਟੀ ਕੇਸਰ ਸਿੰਘ ਵਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਮੋਗਾ ਪੁਲਸ ਦੇ ਹੌਲਦਾਰ ਅਤੇ ਉਸਦੀ ਪਤਲੀ ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਵਲੋਂ ਕੀਤੀ ਜਾ ਰਹੀ ਹੈ।