ਪੰਜਾਬ ਪੁਲਸ ’ਚ ਐੱਸ. ਆਈ. ਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ ਦੀਆਂ ਤਾਰੀਖ਼ਾਂ ਦਾ ਐਲਾਨ
Wednesday, Aug 24, 2022 - 06:12 PM (IST)
ਚੰਡੀਗੜ੍ਹ : ਪੰਜਾਬ ਪੁਲਸ ਵਿਚ ਆਪਣਾ ਭਵਿੱਖ ਤਰਾਸ਼ ਰਹੇ ਨੌਜਵਾਨਾਂ ਲਈ ਅਹਿਮ ਖਬਰ ਹੈ। ਪੰਜਾਬ ਪੁਲਸ ਨੇ ਇਕ ਨੋਟਿਸ ਜਾਰੀ ਕਰਕੇ ਐੱਸ. ਆਈ. ਅਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਲਈਆਂ ਜਾਣ ਵਾਲੀਆਂ ਪ੍ਰੀਖਿਆ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਪੁਲਸ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ 24 ਸਤੰਬਰ 2022 ਤੋਂ ਕਰਵਾਈ ਜਾਵੇਗੀ। ਇਹ ਪ੍ਰੀਖਿਆਵਾਂ 30 ਸਤੰਬਰ 2022 ਤੱਕ ਚੱਲਣਗੀਆਂ। ਇਹ ਪ੍ਰੀਖਿਆ ਸੀ. ਬੀ. ਟੀ. ਮੋਡ ਯਾਨੀ ਕੰਪਿਊਟਰ ਆਧਾਰਿਤ ਟੈਸਟ ਵਿਚ ਲਈ ਜਾਵੇਗੀ।
ਇਹ ਵੀ ਪੜ੍ਹੋ : ਜੇ ਤੁਹਾਡਾ ਬੱਚਾ ਵੀ ਗਿਆ ਹੈ ਵਿਦੇਸ਼ ਤਾਂ ਹੋ ਜਾਓ ਸਾਵਧਾਨ, ਖ਼ਬਰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਵਧੇਰੇ ਜਾਣਕਾਰੀ ਲਈ ਉਮੀਦਵਾਰ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਈਟ ’ਤੇ ਜਾ ਸਕਦੇ ਹਨ, ਜਿਸਦਾ ਪਤਾ ਹੈ - punjabpolice.gov.in ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਭਰਤੀ ਮੁਹਿੰਮ ਵਿਚ ਕੁੱਲ 2607 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿਚੋਂ 267 ਅਸਾਮੀਆਂ ਸਬ-ਇੰਸਪੈਕਟਰ ਦੀਆਂ ਹਨ ਅਤੇ 2340 ਅਸਾਮੀਆਂ ਕਾਂਸਟੇਬਲ ਦੀਆਂ ਹਨ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦੀ DGP ਨੂੰ ਚਿੱਠੀ, ਲਾਰੈਂਸ ਬਿਸ਼ਨੋਈ ਤੇ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ’ਚ ਬੰਬੀਹਾ ਗੈਂਗ
ਜਲਦ ਜਾਰੀ ਹੋਵੇਗਾ ਐਡਮਿਟ ਕਾਰਡ
ਇਸ ਕੰਪਿਊਟਰ ਆਧਾਰਿਤ ਟੈਸਟ ਲਈ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਪੰਜਾਬ ਪੁਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਜਾਣਾ ਪਵੇਗਾ। ਇਹ ਵੀ ਜਾਣੋ ਕਿ ਇਸ ਕੰਪਿਊਟਰ ਆਧਾਰਿਤ ਟੈਸਟ ਦੇ ਪੂਰਾ ਹੋਣ ਤੋਂ ਬਾਅਦ, ਉਮੀਦਵਾਰਾਂ ਨੂੰ ਵੀਵਾ ਵਾਇਸ/ਇੰਟਰਵਿਊ ਟੈਸਟ ਲਈ ਹਾਜ਼ਰ ਹੋਣਾ ਪਵੇਗਾ। ਇਸ ਬਾਬਤ ਵਧੇਰੇ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਭੋਗਪੁਰ ਨਾਲ ਸੰਬੰਧਤ 16 ਸਾਲਾ ਜਪਗੋਬਿੰਦ ਸਿੰਘ ਨੇ ਕੈਨੇਡਾ ’ਚ ਰਚਿਆ ਇਤਿਹਾਸ, ਸਾਰੀ ਦੁਨੀਆ ’ਚ ਹੋ ਰਹੇ ਚਰਚੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।