ਪੰਜਾਬ ਪੁਲਸ ਹੁਣ ਜ਼ਬਰਦਸਤੀ ਕੁੜੀਆਂ ਦੇ ਵਿਆਹ ਵੀ ਕਰਵਾਏਗੀ (ਵੀਡੀਓ)

09/02/2015 1:38:02 PM

ਤਰਨਤਾਰਨ (ਵਿਜੇ ਕੁਮਾਰ) : ਹਰ ਵੇਲੇ ਖ਼ਬਰਾਂ ''ਚ ਰਹਿਣ ਵਾਲੀ ਪੰਜਾਬ ਪੁਲਸ ਇਕ ਵਾਰ ਫਿਰ ਸੁਰਖੀਆਂ ਬਟੋਰ ਰਹੀ ਹੈ। ਇਸ ਵਾਰ ਪੰਜਾਬ ਪੁਲਸ ''ਤੇ ਨਾਬਾਲਗ ਕੁੜੀ ''ਤੇ ਜ਼ਬਰਦਸਤੀ ਵਿਆਹ ਕਰਵਾਉਣ ਦਾ ਦਬਾਅ ਪਾਉਣ ਦੇ ਦੋਸ਼ ਲੱਗੇ ਹਨ।
ਪਿੰਡ ਖੇਮਕਰਨ ਦੇ ਰਹਿਣ ਵਾਲੇ ਬਲਕਾਰ ਸਿੰਘ ਅਤੇ ਉਸ ਦੀ ਪਤਨੀ ਦਰਸ਼ਨ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨਾਬਾਲਗ ਧੀ (17) ਕਈ ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਦਾ ਕਹਿਣੈ ਕਿ ਉਨ੍ਹਾਂ ਦੀ ਧੀ ਨੂੰ ਮੇਜਰ ਸਿੰਘ ਨਾਮੀ ਵਿਅਕਤੀ ਨੇ ਅਗਵਾ ਕੀਤਾ ਹੈ, ਜੋ ਕਿ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਪੁਲਸ ਵੀ ਉਸੇ ਦੋਸ਼ੀ ਦਾ ਸਾਥ ਦੇ ਰਹੀ ਹੈ।
ਆਪਣੀ ਧੀ ਨੂੰ ਛੇਤੀ ਲੱਭਣ ਦੀ ਮੰਗ ਨੂੰ ਲੈ ਕੇ ਜਦੋਂ ਪੀੜਤ ਪਰਿਵਾਰ ਨੇ ਐੱਸ.ਐੱਸ.ਪੀ. ਦਫਤਰ ''ਚ ਰੋਸ ਧਰਨਾ ਲਗਾਇਆ ਤਾਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਛੇਤੀ ਕਾਰਵਾਈ ਕਰਨ ਦੀ ਗੱਲ ਆਖੀ। ਪੀੜਤ ਪਰਿਵਾਰ ਵਲੋਂ ਪੁਲਸ ''ਤੇ ਲਗਾਏ ਗਏ ਦੋਸ਼ ਜਾਂਚ ਦਾ ਵਿਸ਼ਾ ਹਨ। ਅਸਲ ਤੱਥ ਤਾਂ ਲਾਪਤਾ ਕੁੜੀ ਦੇ ਮਿਲਣ ਪਿੱਛੋਂ ਹੀ ਸਾਹਮਣੇ ਆਉਣਗੇ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News