ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

Thursday, Dec 31, 2020 - 09:04 AM (IST)

ਚੰਡੀਗੜ੍ਹ/ ਅੰਮ੍ਰਿਤਸਰ (ਰਮਨਜੀਤ, ਧਵਨ): ਪੰਜਾਬ ਪੁਲਸ ਨੂੰ ਨਵੀਂ ਦਿੱਖ ਦੇਣ ਵਜੋਂ ਛੇਤੀ ਹੀ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ ਮਿਲਣਗੀਆਂ। ਇਹ ਟੀਮਾਂ ਬੀਬੀਆਂ ਖ਼ਿਲਾਫ਼ ਜਿਸਮਾਨੀ ਅਪਰਾਧ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੀਆਂ ਨਜ਼ਰ ਆਉਣਗੀਆਂ। ਇਹ ਬਦਲਾਅ ਪੰਜਾਬ ਪੁਲਸ ਦੇ ਪੁਨਰਗਠਨ ਤਹਿਤ ਕੀਤੇ ਜਾਣਗੇ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

ਪੁਨਰਗਠਨ ਤਹਿਤ ਕੀਤੇ ਜਾਣ ਵਾਲੇ ਇਨ੍ਹਾਂ ਬਦਲਾਵਾਂ ਦਾ ਮਕਸਦ ਪੰਜਾਬ ਦੇ ਸਰਹੱਦੀ ਸੂਬਾ ਹੋਣ ਨੂੰ ਮੁੱਖ ਰੱਖਦਿਆਂ, ਪੁਲਸ ਵਿਭਾਗ ਨੂੰ ਅਜੋਕੇ ਸਮੇਂ ਦੇ ਅੱਤਵਾਦ, ਅਮਨ ਤੇ ਕਾਨੂੰਨ ਅਤੇ ਪੁਲਸ ਪ੍ਰਬੰਧਨ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਰ ਮਜ਼ਬੂਤ ਕਰਨਾ ਹੈ। ਪੁਨਰਗਠਨ ਕੀਤੀ ਗਈ ਪੁਲਸ ’ਚ 716 ਨਵੀਆਂ ਮਹੱਤਵਪੂਰਨ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ ਅਤੇ 820 ਗੈਰ-ਜ਼ਰੂਰੀ ਜਾਂ ਖਾਲੀ ਪਈਆਂ ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਬੀਬੀਆਂ ਦੀ ਸੁਰੱਖਿਆ, ਦਹਿਸ਼ਤਗਰਦੀ ਨੂੰ ਨੱਥ ਪਾਉਣ, ਭੀੜ ਨੂੰ ਕਾਬੂ ਕਰਨ ਅਤੇ ਦੰਗਿਆਂ ਦੌਰਾਨ ਸਥਿਤੀ ਨਾਲ ਨਜਿੱਠਣ ਆਦਿ ਮਹੱਤਵਪੂਰਨ ਖੇਤਰਾਂ ’ਤੇ ਵਧੇਰੇ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Baljeet Kaur

Content Editor

Related News