ਪੰਜਾਬ ਪੁਲਸ ਸੰਕਟ ਦੀ ਘੜੀ ''ਚ ਲੋੜਵੰਦ ਗਰੀਬ ਪਰਿਵਾਰਾਂ ਲਈ ਬਣੀ ਮਸੀਹਾ
Thursday, Mar 26, 2020 - 08:15 PM (IST)
ਬੋਹਾ,(ਮਨਜੀਤ)- ਕਰਫਿਊ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਪੁਲਸ ਮਾਨਸਾ ਦੇ ਸੀਨੀਅਰ ਪੁਲਸ ਕਪਤਾਨ ਡਾ: ਨਰਿੰਦਰ ਭਾਰਗਵ ਨੇ ਆਪਣੇ ਕੰਮਾਂ ਕਾਰਾਂ ਦੇ ਨਾਲ-ਨਾਲ ਗਰੀਬ ਤੇ ਲੋੜਵੰਦ ਪਰਿਵਾਰ ਜਿਹੜੇ ਦਿਨ ਭਰ ਕੰਮ ਧੰਦੇ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਕਰਫਿਊ ਲੱਗਣ ਕਾਰਨ ਉਹ ਪਰਿਵਾਰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਕਰ ਪਾ ਰਹੇ। ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਮਾਨਸਾ ਜ਼ਿਲ੍ਹਾ ਪੁਲਸ ਇੱਕ ਮਸੀਹਾ ਬਣ ਕੇ ਮੈਦਾਨ 'ਚ ਉੱਤਰੀ ਹੈ। ਜਿਨ੍ਹਾਂ ਨੇ ਅੱਜ ਗ੍ਰਾਮ ਪੰਚਾਇਤ ਪਿੰਡ ਰਿਓਂਦ ਕਲਾਂ ਦੇ ਸਰਪੰਚ ਸੁਖਦੇਵ ਸਿੰਘ ਦੀ ਅਗਵਾਈ 'ਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 200 ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਹੈ, ਜਿਸ ਦੀ ਰਸਮ ਡੀ.ਐੱਸ.ਪੀ ਬੋਹਾ ਗੁਰਮੀਤ ਸਿੰਘ ਬਰਾੜ ਨੇ ਅਦਾ ਕੀਤੀ। ਇਸ ਮੌਕੇ ਡੀ.ਐੱਸ.ਪੀ ਬੋਹਾ ਗੁਰਮੀਤ ਸਿੰਘ ਬਰਾੜ ਨੇ ਪੰਚਾਇਤ ਤੇ ਪਿੰਡ ਵਾਸੀਆਂ ਦੀ ਸਲਾਂਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਕਾਰਜ ਬੜਾਂ ਹੀ ਸ਼ਲਾਘਾਯੋਗ ਹੈ ਕਿਉਂਕਿ ਕੋਰੋਨਾ ਵਾਇਰਸ ਦੀ ਮਾਰ ਕਰਕੇ ਪੂਰੇ ਦੇਸ਼ 'ਚ ਜਿੱਥੇ ਲਾੱਕਡਾਊਨ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਵੀ ਕਰਫਿਊ ਲਗਾਇਆ ਗਿਆ ਹੈ, ਜਿਸ ਕਰਕੇ ਇਹ ਪਰਿਵਾਰ ਕੰਮ ਧੰਦੇ ਤੋਂ ਵਿਹਲੇ ਹੋ ਗਏ ਹਨ, ਜਿਨ੍ਹਾਂ ਨੂੰ ਆਪਣਾ ਤੇ ਆਪਣੇ ਪਰਿਵਾਰ ਦੀ 2 ਵਕਤ ਦੀ ਰੋਟੀ ਲਈ ਚਿੰਤਾ ਸਤਾ ਰਹੀ ਹੈ। ਉਨ੍ਹਾਂ ਨੂੰ ਇਹ ਰਾਸ਼ਨ ਦੇ ਕੇ ਇੱਕ ਮਹਾਨ ਕਾਰਜ ਕੀਤਾ ਹੈ ਕਿਉਂਕਿ ਸਾਡੇ ਗੁਰੂ-ਪੀਰਾਂ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ। ਅੱਜ ਦੇਸ਼ ਜਿਸ ਔਖੀ ਘੜੀ 'ਚੋਂ ਲੰਘ ਰਿਹਾ ਹੈ। ਸਾਨੂੰ ਸਭ ਨੂੰ ਮਿਲ-ਜੁਲ ਕੇ ਇਸ ਮੋਕੇ ਸਭ ਦਾ ਸਾਥ ਦੇਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਤੋਂ ਆਪਾਂ ਆਪਣੇ ਪਰਿਵਾਰ ਤੇ ਆਪਣੇ ਦੇਸ਼ ਨੂੰ ਬਚਾ ਸਕੀਏ। ਇਸ ਮੌਕੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਪਿੰਡ ਵੱਲੋਂ ਸਰਕਾਰ ਦੇ ਹਰ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਵੇਰੇ-ਸ਼ਾਮ ਲਾਊਡ-ਸਪੀਕਰ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਸਰਪੰਚ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਪੁਲਸ ਕਪਤਾਨ ਵੱਲੋਂ ਨਗਰ ਪੰਚਾਇਤਾਂ ਤੇ ਸਮਾਜ ਸੇਵੀਆਂ ਨਾਲ ਮਿਲ ਕੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਬਹੁਤ ਹੀ ਉੱਤਮ ਕਾਰਜ ਹੈ, ਜਿਸ ਦੀ ਜਿਨ੍ਹੀ ਵੀ ਸਲਾਘਾ ਕੀਤੀ ਜਾਵੇ, ਉਨ੍ਹੀ ਹੀ ਥੌੜ੍ਹੀ ਹੈ। ਵਪਾਰ ਮੰਡਲ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ ਦਾ ਕਹਿਣਾ ਹੈ ਕਿ ਜਿੱਥੇ ਵੀ ਉਨ੍ਹਾਂ ਦੀ ਜਰੂਰਤ ਪੈਂਦੀ ਹੈ, ਉਹ ਪ੍ਰਸ਼ਾਸ਼ਨ ਦੇ ਹਰ ਕਾਰਜ 'ਚ ਤਨ, ਮਨ ਧਨ ਨਾਲ ਸੇਵਾ ਕਰਨ ਲਈ ਤਿਆਰ ਹਨ। ਇਸ ਲਈ ਸਮਾਜ ਸੇਵੀ ਸੰਸਥਾਵਾਂ ਦੂਰ-ਦੁਰਾਂਢੈ ਭੰਡਾਰੇ ਲਾਉਣ ਦੀ ਬਜਾਏ ਉਹ ਇਸ ਸੰਕਟ ਦੀ ਘੜੀ ਵਿੱਚ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ। ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਇਸ ਮੌਕੇ ਸਬ ਇੰਸਪੈਕਟਰ ਭਗਵਾਨ ਦਾਸ ਸ਼ਰਮਾ ਬੁਢਲਾਡਾ ਵੀ ਮੌਜੂਦ ਸਨ।