ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

Monday, Sep 04, 2023 - 06:28 PM (IST)

ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

ਪਠਾਨਕੋਟ : ਪਠਾਨਕੋਟ ਪੁਲਸ ਨੇ ਕੁੜੀਆਂ ਦੇ ਨਾਂ ਤੋਂ ਚੱਲ ਰਹੇ 8 ਸੋਸ਼ਲ ਮੀਡੀਆ ਅਕਾਊਂਟ ਦੀ ਸੂਚੀ ਜਾਰੀ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਹੋਣ ਕਾਰਣ ਇਹ ਇਲਾਕਾ ਕਾਫੀ ਸੰਵੇਦਨਸ਼ੀਲ ਹੈ। ਦੇਸ਼ ਦੇ ਨੌਜਵਾਨਾਂ ਨੂੰ ਅਸ਼ਲੀਲ ਵੀਡੀਓ ਅਤੇ ਹਨੀ ਟ੍ਰੈਪ ਵਿਚ ਫਸਾ ਕੇ ਏਜੰਸੀਆਂ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਰਹੀਆਂ ਹਨ। ਵੱਡੇ ਪੱਧਰ ’ਤੇ ਦੇਸ਼ ਦੇ ਦੁਸ਼ਮਣ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੁੜੀ ਦੀ ਫ੍ਰੈਂਡ ਰਿਕੁਐਸਟ ਆਏ ਤਾਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਜ਼ਰੂਰੀ ਨਹੀਂ ਕਿ ਰਿਕੁਐਸਟ ਭੇਜਣ ਵਾਲੀ ਕੁੜੀ ਹੀ ਹੋਵੇ, ਉਹ ਦੇਸ਼ ਦੇ ਦੁਸ਼ਮਣ ਵੀ ਹੋ ਸਕਦੇ ਹਨ। ਪੁਲਸ ਮੁਤਾਬਕ ਕੁੱਝ ਅਜਿਹੇ ਸ਼ੱਕੀ ਸੋਸ਼ਲ ਮੀਡੀਆ ਖਾਤਿਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿਚ ਅਨੀਆ ਰਾਜਪੂਤ, ਅਲੀਨਾ ਗੁਪਤਾ, ਆਨਿਆ ਆਨਿਆ, ਦੀਪਾ ਕੁਮਾਰ, ਇਸ਼ਾਨਿਕਾ ਅਹੀਰ, ਮਨਪ੍ਰੀਤ ਪ੍ਰੈਟੀ, ਨੇਹਾ ਸ਼ਰਮਾ, ਪ੍ਰਿਸ਼ਾ ਅਗਰਵਾਲ ਸ਼ਾਮਲ ਹਨ। ਇਨ੍ਹਾਂ ਖਾਤਿਆਂ ਦੇ ਪੁਲਸ ਵਲੋਂ ਬਕਾਇਦਾ ਯੂ. ਆਰ. ਐੱਲ. ਵੀ ਜਾਰੀ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ

PunjabKesari

ਫੇਕ ਅਕਾਊਂਟਸ ’ਤੇ ਲਗਾਈ ਜਾ ਰਹੀ ਕੁੜੀਆਂ ਦੀ ਤਸਵੀਰ

ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਕਈ ਕਿਲੋਮੀਟਰ ਤੱਕ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਕੁਝ ਏਜਿਹੀਆੰ ਚੀਜ਼ਾਂ ਨੂੰ ਲੈ ਕੇ ਸਾਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ। ਫੇਸਬੁਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਕੁੜੀਆਂ ਦੀਆਂ ਤਸਵਰੀਆੰ ਦੇ ਨਾਮ ਲਿਖ ਕੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪਹਿਲਾਂ ਚੈਟਿੰਗ ਰਾਹੀਂ ਗੱਲ ਅੱਗੇ ਵਧਾਉਂਦੇ ਹਨ ਅਤੇ ਬਾਅਦ ਵਿਚ ਵੀਡੀਓ ਕਾਲ ਕਰਦੇ ਹਨ। ਫਿਰ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਉਨ੍ਹਾਂ ਦੀ ਸਕ੍ਰੀਨ ਰਿਕਾਰਡ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। 

ਇਹ ਵੀ ਪੜ੍ਹੋ : ‘ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ, ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਰਾਂਗਾ ਖ਼ਤਮ’

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News