ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)

Sunday, Sep 13, 2020 - 08:37 PM (IST)

ਜਲੰਧਰ (ਮ੍ਰਿਦੁਲ)— ਥਾਣਾ ਬਸਤੀ ਬਾਵਾ ਖੇਲ ਅਧੀਨ ਨਾਖਾਂ ਵਾਲਾ ਬਾਗ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਥੇ ਦਿਨ-ਦਿਹਾੜੇ ਪੁਲਸ ਮੁਲਾਜ਼ਮ ਦਾ ਜਵਾਈ ਵੱਲੋਂ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਕੀ ਮੁਤਾਬਕ ਹੋਮਗਾਰਡ ਦੇ ਮੁਲਾਜ਼ਮ ਦੇ ਢਿੱਡ 'ਚ ਚਾਕੂ ਮਾਰ ਕੇ ਕਤਲ ਕਰਨ ਉਪਰੰਤ ਉਸ ਦਾ ਜਵਾਈ ਮੌਕੇ ਤੋਂ ਫਰਾਰ ਹੋ ਗਿਆ।

PunjabKesari

ਜਿਸ ਸਮੇਂ ਇਹ ਵਾਰਦਾਤ ਹੋਈ, ਹੋਮਗਾਰਡ ਮੁਲਾਜ਼ਮ ਰਾਤ ਦੇ ਖਾਣੇ ਲਈ ਬਾਜ਼ਾਰ 'ਚੋਂ ਚਿਕਨ ਅਤੇ ਸਬਜ਼ੀਆਂ ਲੈਣ ਜਾ ਰਿਹਾ ਸੀ। ਘਟਨਾ ਦਾ ਪਤਾ ਲੱਗਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਪਰ ਦੋਸ਼ੀ ਉਥੋਂ ਫਰਾਰ ਹੋ ਚੁੱਕਾ ਸੀ। ਮ੍ਰਿਤਕ ਮੁਲਾਜ਼ਮ ਦੀ ਪਛਾਣ ਗਾਰਾ ਰਾਮ ਵਜੋ ਹੋਈ ਹੈ। ਇੰਨਾ ਹੀ ਨਹੀਂ ਸਗੋਂ ਉਕਤ ਮੁਲਜ਼ਮ ਚਾਕੂ ਢਿੱਡ 'ਚ ਹੀ ਛੱਡ ਕੇ ਫਰਾਰ ਹੋ ਗਿਆ।

PunjabKesari

ਮਾਰਚ ਮਹੀਨੇ ਚਾਵਾਂ ਨਾਲ ਵਿਆਹੀ ਸੀ ਧੀ, ਸਹੁਰੇ ਵਾਲੇ ਕਰਦੇ ਸਨ ਪਰੇਸ਼ਾਨ
ਸ਼ਿਵ ਨਗਰ ਦੀ ਰਹਿਣ ਵਾਲੀ ਰੋਸ਼ਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਪਿਤਾ ਗਾਰਾ ਰਾਮ ਹੋਮਗਾਰਡ ਵਜੋਂ ਕਈ ਥਾਣਿਆਂ 'ਚ ਕੰਮ ਕਰ ਚੁੱਕਿਆ ਹੈ। ਅੱਜਕਲ੍ਹ ਉਹ ਪੁਲਸ ਲਾਈਨ 'ਚ ਤਾਇਨਾਤ ਸੀ। ਉਸ (ਰੋਸ਼ਨੀ) ਦਾ ਵਿਆਹ ਇਸੇ ਸਾਲ 12 ਮਾਰਚ ਨੂੰ ਗੁਰੂ ਅਮਰਦਾਸ ਨਗਰ ਦੇ ਰਹਿਣ ਵਾਲੇ ਰਵੀ ਨਾਲ ਹੋਇਆ ਸੀ, ਜੋ ਕਿ ਸਰਜੀਕਲ ਸਾਮਾਨ ਬਣਾਉਣ ਦਾ ਕਾਰੋਬਾਰ ਕਰਦਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਰਵੀ ਨਸ਼ੇ 'ਚ ਉਸ ਨੂੰ ਕੁੱਟਣ ਮਾਰਨ ਲੱਗਾ ਅਤੇ ਛੋਟੀ-ਛੋਟੀ ਗੱਲ 'ਤੇ ਉਸ ਨੂੰ ਬੁਰਾ-ਭਲਾ ਕਹਿੰਦਾ ਸੀ।

PunjabKesari

ਕੇਸ ਵਾਪਸ ਨਾ ਲੈਣ 'ਤੇ ਜਵਾਈ ਦਿੰਦਾ ਸੀ ਜਾਨੋਂ ਮਾਰਨ ਦੀਆਂ ਧਮਕੀਆਂ
ਰੋਸ਼ਨ ਨੇ ਇਸ ਸਬੰਧੀ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ। ਕਾਫ਼ੀ ਕਲੇਸ਼ ਹੋਣ 'ਤੇ ਉਹ ਪੇਕੇ ਆ ਗਈ ਅਤੇ ਉਸ ਦੇ ਪਿਤਾ ਨੇ ਮਹਿਲਾ ਮੰਡਲ ਕੋਲ ਰਵੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਤੋਂ ਖਿੱਝ ਕੇ ਰਵੀ ਨੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਰਵੀ ਨੇ ਉਸ ਨੂੰ ਵੀ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਖ਼ਿਲਾਫ਼ ਕੀਤਾ ਕੇਸ ਵਾਪਸ ਲੈ ਲਵੇ, ਨਹੀਂ ਤਾਂ ਉਹ ਉਸ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ।

PunjabKesari

ਧੀ ਨੂੰ ਕਿਹਾ, ''ਤੂੰ ਚਾਹ ਬਣਾ ਕੇ ਰੱਖ ਮੈਂ ਆਉਂਦਾ ਹਾਂ''
ਰੋਸ਼ਨੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸ਼ਾਮੀਂ ਉਸ ਨੂੰ ਕਿਹਾ ਕਿ ਅੱਜ ਰਾਤ ਦਾ ਖਾਣਾ ਬਾਹਰ ਖਾਣਾ ਹੈ, ਇਸ ਲਈ ਉਹ ਚਿਕਨ ਅਤੇ ਸਬਜ਼ੀਆਂ ਲੈਣ ਚਲੇ ਗਏ ਅਤੇ ਕਹਿ ਗਏ ਕਿ ਤੂੰ ਚਾਹ ਬਣਾ ਕੇ ਰੱਖ, ਮੈਂ 10 ਮਿੰਟਾਂ 'ਚ ਵਾਪਸ ਆਉਂਦਾ ਹਾਂ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪਿਤਾ ਨਹੀਂ ਪਰਤਣਗੇ, ਸਗੋਂ ਉਨ੍ਹਾਂ ਦੀ ਲਾਸ਼ ਹੀ ਪਰਤੇਗੀ। ਸ਼ਾਮੀਂ ਲਗਭਗ 5.30 ਵਜੇ ਉਸਦੇ ਫੁੱਫੜ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਜ਼ਖ਼ਮੀ ਹਾਲਤ 'ਚ ਨਹਿਰ ਕੋਲ ਪਏ ਹਨ। ਉਹ ਅਤੇ ਹੋਰ ਲੋਕ ਇਕੱਠੇ ਹੋ ਕੇ ਮੌਕੇ 'ਤੇ ਪਹੁੰਚੇ ਤਾਂ ਵੇਕਿਆ ਕਿ ਉਸ ਦੇ ਪਿਤਾ ਦੇ ਸਾਹ ਨਹੀਂ ਚੱਲ ਰਹੇ ਸਨ। ਉਨ੍ਹਾਂ ਪੁਲਸ ਨੂੰ ਫੋਨ ਕੀਤਾ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਸ ਦੇ ਪਿਤਾ ਦੇ ਢਿੱਡ 'ਚ ਸਰਜੀਕਲ ਬਲੇਡ ਧੱਸਿਆ ਹੋਇਆ ਸੀ। ਪੁਲਸ ਨੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

PunjabKesari


shivani attri

Content Editor

Related News