ਪੰਜਾਬ ਪੁਲਸ ਦੇ ਆਰਮਡ ਵਿੰਗ ਦੇ 60 ਸਬ ਇੰਸਪੈਕਟਰਾਂ ਨੂੰ ਮਿਲੀ ਇੰਸਪੈਕਟਰ ਰੈਂਕ ''ਤੇ ਤਰੱਕੀ

Saturday, Jul 16, 2022 - 04:33 PM (IST)

ਪੰਜਾਬ ਪੁਲਸ ਦੇ ਆਰਮਡ ਵਿੰਗ ਦੇ 60 ਸਬ ਇੰਸਪੈਕਟਰਾਂ ਨੂੰ ਮਿਲੀ ਇੰਸਪੈਕਟਰ ਰੈਂਕ ''ਤੇ ਤਰੱਕੀ

ਚੰਡੀਗੜ੍ਹ : ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਹਥਿਆਰਬੰਦ ਵਿੰਗ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਆਰਮਡ ਪੁਲਸ ਕੇਡਰ ਦੇ 60 ਸਬ-ਇੰਸਪੈਕਟਰਾਂ ਦੀ ਇੱਕ ਹੋਰ ਟੁਕੜੀ ਨੂੰ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ। 60 ਪੁਲਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਪੰਜਾਬ ਪੁਲਸ ਦੇ ਸਾਰੇ ਆਰਮਡ ਵਿੰਗਾਂ ਵਿੱਚ ਇੰਸਪੈਕਟਰ ਰੈਂਕ ਦੀਆਂ ਲਗਭਗ ਸਾਰੀਆਂ ਅਸਾਮੀਆਂ ਭਰ ਗਈਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ 'ਚ ਫਿਰ ਪਲਟੀ ਸਕੂਲੀ ਬੱਸ, ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ (ਵੀਡੀਓ)

ਇਹ ਤਰੱਕੀਆਂ ਪੰਜਾਬ ਪੁਲਸ ਵੱਲੋਂ 101 ਸਬ-ਇੰਸਪੈਕਟਰਾਂ, ਜਿਨ੍ਹਾਂ ਵਿੱਚ 95 ਮਹਿਲਾ ਮੁਲਾਜ਼ਮ ਵੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦੇਣ ਤੋਂ ਇੱਕ ਹਫ਼ਤੇ ਬਾਅਦ ਕੀਤੀਆਂ ਗਈਆਂ ਹਨ। ਡੀ. ਜੀ. ਪੀ. ਗੌਰਵ ਯਾਦਵ ਨੇ ਤਰੱਕੀ ਲੈਣ ਵਾਲੇ ਮੁਲਾਜ਼ਮਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੇ ਸਾਥੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀ ਦੇਣਾ ਮੇਰੀ ਪ੍ਰਮੁੱਖ ਤਰਜ਼ੀਹ ਹੈ, ਜਿਸ ਨਾਲ ਨਾ ਸਿਰਫ ਫੋਰਸ ਦਾ ਮਨੋਬਲ ਵਧੇਗਾ, ਸਗੋਂ ਪੰਜਾਬ ਪੁਲਸ ਦੇ ਵੱਖ-ਵੱਖ ਵਿੰਗਾਂ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਸਟਾਫ਼ ਦੀ ਕਮੀ ਵੀ ਦੂਰ ਹੋਵੇਗੀ।

ਇਹ ਵੀ ਪੜ੍ਹੋ : ਐਮਰਜੈਂਸੀ 'ਚ ਨੌਜਵਾਨ ਦੇ ਕਤਲ ਦਾ ਮਾਮਲਾ : ਸੁਮਿਤ ਨੂੰ ਮਾਰਨ ਆਏ ਸੀ ਹਮਲਾਵਰ, 'ਸਵਨ' ਚੜ੍ਹ ਗਿਆ ਹੱਥੇ

ਉਨ੍ਹਾਂ ਨੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਸ ਅਧਿਕਾਰੀ ਦਾ ਹੱਕ ਦੱਸਦਿਆਂ ਡੀ. ਜੀ. ਪੀ. ਨੇ ਸਮੁੱਚੀ ਪੁਲਸ ਫੋਰਸ ਨੂੰ ਜਲਦੀ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ 'ਤੇ ਸਾਰੀਆਂ ਖ਼ਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News