...ਤੇ ਹੁਣ ਮਲੇਰੀਏ ਤੇ ਡੇਂਗੂ ਬਾਰੇ ਵੀ ਜਾਗਰੂਕ ਕਰੇਗੀ ਪੰਜਾਬ ਪੁਲਸ

Friday, Nov 02, 2018 - 06:26 PM (IST)

...ਤੇ ਹੁਣ ਮਲੇਰੀਏ ਤੇ ਡੇਂਗੂ ਬਾਰੇ ਵੀ ਜਾਗਰੂਕ ਕਰੇਗੀ ਪੰਜਾਬ ਪੁਲਸ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਚ ਵੱਧ ਰਹੇ ਡੇਂਗੂ ਦੇ ਪ੍ਰਕੋਪ ਦੀ ਰੋਕਥਾਮ ਲਈ ਹੁਣ ਪੰਜਾਬ ਪੁਲਸ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਮਲੇਰੀਆ ਅਤੇ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਵਧੀਕ ਡਾਇਰੈਕਟਰ ਜਨਰਲ ਪੁਲਸ ਕਮਿਊਨਿਟੀ ਪੁਲਸ ਪੰਜਾਬ ਵਲੋਂ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਵਿਚ ਡੇਂਗੂ ਤੇ ਮਲੇਰੀਏ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਇਸ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਮਾਛੀਵਾੜਾ ਪੁਲਸ ਵਲੋਂ ਸਾਂਝ ਕੇਂਦਰ ਦੇ ਸਹਾਇਕ ਥਾਣੇਦਾਰ ਵਿਪਨ ਕੁਮਾਰ ਵਲੋਂ ਨੇੜਲੇ ਪਿੰਡ ਅਢਿਆਣਾ ਵਿਖੇ ਜਾ ਕੇ ਲੋਕਾਂ ਨੂੰ ਡੇਂਗੂ, ਮਲੇਰੀਏ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ। 
ਉਨ੍ਹਾਂ ਕਿਹਾ ਕਿ ਲੋਕ ਆਪਣੇ ਜਿੱਥੇ ਘਰਾਂ ਦੀ ਸਫ਼ਾਈ ਰੱਖਣ ਉਥੇ ਹੀ ਆਸ-ਪਾਸ ਵੀ ਗੰਦਗੀ ਨਾ ਫੈਲਣ ਦੇਣ। ਪੁਲਸ ਅਧਿਕਾਰੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਬੁਖਾਰ ਜਾਂ ਇਨ੍ਹਾਂ ਬਿਮਾਰੀਆਂ ਦੇ ਪ੍ਰਤੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆਪਣਾ ਮੁਫ਼ਤ ਇਲਾਜ ਕਰਵਾਉਣ।


Related News