ਪੰਜਾਬ ਖ਼ਿਲਾਫ਼ ਪਾਕਿਸਤਾਨ ਦੀ ਵੱਡੀ ਸਾਜ਼ਿਸ਼! BSF ਤੇ SSOC ਨੇ ਨਾਕਾਮ ਕੀਤੇ ਮਨਸੂਬੇ

Monday, Oct 13, 2025 - 07:03 PM (IST)

ਪੰਜਾਬ ਖ਼ਿਲਾਫ਼ ਪਾਕਿਸਤਾਨ ਦੀ ਵੱਡੀ ਸਾਜ਼ਿਸ਼! BSF ਤੇ SSOC ਨੇ ਨਾਕਾਮ ਕੀਤੇ ਮਨਸੂਬੇ

ਤਰਨਤਾਰਨ (ਰਮਨ): ਭਾਰਤ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬੀ.ਐੱਸ.ਐੱਫ. ਅਤੇ ਐੱਸ.ਐੱਸ.ਓ.ਸੀ. ਦੇ ਸਾਂਝੇ ਆਪਰੇਸ਼ਨ ਦੌਰਾਨ 2 ਏ.ਕੇ-47 ਰਾਈਫਲਾਂ, 1 ਪਿਸਤੌਲ ਅਤੇ 10 ਜਿੰਦਾ ਰੋਂਦ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੰਜਾਬ ਨੂੰ ਦਹਿਲਾਉਣ ਲਈ ਇਹ ਹਥਿਆਰ ਕਦੋਂ ਅਤੇ ਕਿਸ ਵੱਲੋਂ ਮੰਗਵਾਏ ਗਏ ਸਨ, ਇਸ ਦੀ ਜਾਂਚ ਐੱਸ.ਐੱਸ.ਓ.ਸੀ. ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਦੇ ਤਿੰਨ ਮੰਤਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿਲਾ ਤਰਨਤਾਰਨ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਨੇੜੇ ਮੌਜੂਦ ਪਿੰਡ ਮਹਿੰਦੀਪੁਰ ਵਿਖੇ ਬੀ.ਐੱਸ.ਐੱਫ. ਅਤੇ ਐੱਸ.ਐੱਸ.ਓ.ਸੀ. ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਡਰੋਨ ਦੀ ਮਦਦ ਨਾਲ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖੇਪ ਪੁੱਜ ਚੁੱਕੀ ਹੈ। ਇਸ ਸਬੰਧੀ ਸੋਮਵਾਰ ਸਵੇਰੇ ਦੋਵਾਂ ਵੱਲੋਂ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਸਾਰੇ ਇਲਾਕੇ ਵਿਚ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਸਾਂਝੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਖੇਤਾਂ ਵਿਚੋਂ 2 ਏ.ਕੇ-47 ਰਾਈਫਲਾਂ,2 ਮੈਗਜ਼ੀਨ, 1 ਪਿਸਤੌਲ 10 ਰੌਂਦ ਬਰਾਮਦ ਕੀਤੇ ਗਏ। ਬਰਾਮਦ ਕੀਤੇ ਗਏ ਇਹ ਹਥਿਆਰ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤੀ ਖੇਤਰ ਵਿਚ ਪੁੱਜੇ ਹੋ ਸਕਦੇ ਹਨ, ਜਿਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਨੇ ਲਏ ਅਹਿਮ ਫ਼ੈਸਲੇ! ਮੰਤਰੀ ਨੇ ਮੀਟਿੰਗ ਮਗਰੋਂ ਕੀਤਾ ਐਲਾਨ

ਇੱਥੇ ਦੱਸਣ ਯੋਗ ਹੈ ਕਿ ਡਰੋਨ ਦੀ ਮਦਦ ਨਾਲ ਆਏ ਦਿਨ ਜਿੱਥੇ ਨਸ਼ੇ ਦੀਆਂ ਖੇਪਾਂ ਭਾਰਤੀ ਖੇਤਰ ਵਿਚ ਪੁੱਜ ਰਹੀਆਂ ਹਨ, ਉੱਥੇ ਹੀ ਡਰੋਨ ਦੀ ਮਦਦ ਨਾਲ ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਦੀਆਂ ਖੇਪਾਂ ਵੀ ਭਾਰਤ ਦੇ ਮਾਹੌਲ ਨੂੰ ਖਰਾਬ ਕਰਨ ਦੀ ਨੀਅਤ ਨਾਲ ਭੇਜੇ ਜਾ ਰਹੇ ਹਨ। ਫਿਲਹਾਲ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਦੀ ਟੀਮ ਵੱਲੋਂ ਇਨ੍ਹਾਂ ਬਰਾਮਦ ਕੀਤੇ ਗਏ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News