ਜਲੰਧਰ ਪੁਲਸ ਦਾ ਕਾਰਨਾਮਾ, ਲੜਕੀਆਂ ਸਮੇਤ ਕੁੱਟਿਆ ਪੂਰਾ ਪਰਿਵਾਰ (ਤਸਵੀਰਾਂ)

Monday, Apr 08, 2019 - 05:27 PM (IST)

ਜਲੰਧਰ ਪੁਲਸ ਦਾ ਕਾਰਨਾਮਾ, ਲੜਕੀਆਂ ਸਮੇਤ ਕੁੱਟਿਆ ਪੂਰਾ ਪਰਿਵਾਰ (ਤਸਵੀਰਾਂ)

ਜਲੰਧਰ (ਸੋਨੂੰ, ਵਿਸ਼ਵਾਸ)— ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਜਲੰਧਰ ਸ਼ਹਿਰ 'ਚੋਂ ਪੁਲਸ ਦੀ ਦਾਦਾਗਿਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਪੁਲਸ ਪਰਿਵਾਰ ਦੀਆਂ ਲੜਕੀਆਂ ਨਾਲ ਕੁੱਟਮਾਰ ਅਤੇ ਮਾੜਾ ਸਲੂਕ ਕਰਦੀ ਨਜ਼ਰ ਆ ਰਹੀ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸਾਹਮਣੇ ਆਈਆਂ ਇਹ ਤਸਵੀਰਾਂ ਪੰਜਾਬ ਪੁਲਸ ਦੇ ਅਕਸ 'ਤੇ ਸਵਾਲ ਤਾਂ ਖੜ੍ਹੇ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਪੰਜਾਬ ਪੁਲਸ ਦੇ ਅਸਲੀ ਚਿਹਰੇ ਨੂੰ ਵੀ ਜਗਜ਼ਾਹਰ ਕਰ ਰਹੀਆਂ ਹਨ। 

PunjabKesari
ਮਿਲੀ ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਲੈਦਰ ਕੰਪਲੈਕਸ 'ਚ ਇਕ ਸ਼ੰਭੂ ਨਾਂ ਦੇ ਵਿਅਕਤੀ ਦਾ ਕਿਸੇ ਮਹਿਲਾ ਨਾਲ ਪੈਸਿਆਂ ਨੂੰ ਲੈ ਕੇ ਲੈਣ-ਦੇਣ ਚੱਲ ਰਿਹਾ ਸੀ। ਬੀਤੀ ਰਾਤ ਇਕ ਪ੍ਰਿੰਸ ਨਾਂ ਦਾ ਵਿਅਕਤੀ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਸ਼ੰਭੂ ਦੇ ਘਰ ਆ ਗਿਆ ਅਤੇ ਪੈਸੇ ਵਾਪਸ ਦੇਣ ਬਾਰੇ ਕਹਿਣ ਲੱਗਾ। ਇਸ ਦੌਰਾਨ ਸ਼ੰਭੂ ਨੇ ਉਨ੍ਹਾਂ ਕੋਲੋਂ ਕੁਝ ਟਾਈਮ ਮੰਗਿਆ ਪਰ ਉਨ੍ਹਾਂ ਨੇ ਸ਼ੰਭੂ ਦੇ ਪਰਿਵਾਰ ਦੀ ਇਕ ਨਾ ਮੰਨੀ ਅਤੇ ਸ਼ੰਭੂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਮਧੁ, ਪਤਨੀ ਅਤੇ ਪੁੱਤਰ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ।  

PunjabKesari
ਮਾਮਲਾ ਜ਼ਿਆਦਾ ਵੱਧਦਾ ਦੇਖ ਕੇ ਸ਼ੰਭੂ ਦੇ ਪਰਿਵਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਪੁਲਸ ਅਧਿਕਾਰੀਆਂ ਨੂੰ ਉਹ ਆਪਣੀ ਮਦਦ ਲਈ ਬੁਲਾ ਰਹੇ ਸਨ, ਉਹ ਉਲਟਾ ਉਨ੍ਹਾਂ ਨਾਲ ਹੀ ਕੁੱਟਮਾਰ ਕਰਨ ਲੱਗ ਜਾਣਗੇ।  ਸ਼ੰਭੂ ਦੀ ਬੇਟੀ ਮਧੁ ਦੇ ਮੁਤਾਬਕ ਪੁਲਸ ਨੂੰ ਸ਼ਿਕਾਇਤ ਉਨ੍ਹਾਂ ਨੇ ਕੀਤੀ ਸੀ ਜਦਕਿ ਪੁਲਸ ਨੇ ਆਉਂਦੇ ਹੀ ਉਨ੍ਹਾਂ ਦੇ ਪਿਤਾ ਅਤੇ ਭਰਾ ਨਾਲ ਗਲਤ ਵਿਵਹਾਰ ਕੀਤਾ ਅਤੇ ਮਧੁ ਨਾਲ ਵੀ ਗਲਤ ਵਿਵਹਾਰ ਕਰਕੇ ਕੁੱਟਮਾਰ ਕੀਤੀ। ਪੁਲਸ ਵੱਲੋਂ ਲੜਕੀ ਨਾਲ ਹੱਥੋਪਾਈ ਤੱਕ ਕੀਤੀ ਗਈ ਭਾਵੇਂ ਇਸ ਮਾਮਲੇ ਵਿਚ ਪੁਲਸ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਏ. ਸੀ. ਪੀ. ਵੈਸਟ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਵੀਡੀਓ ਉਨ੍ਹਾਂ ਨੇ ਦੇਖੀ ਹੈ। ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੀੜਤ ਆਦਿਤਿਆ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਮੁਲਾਜ਼ਮ ਪਿਤਾ ਨੂੰ ਬੇਸੁੱਧ ਹਾਲਤ 'ਚ ਥਾਣੇ ਲੈ ਕੇ ਜਾਣ ਲੱਗੇ। ਆਦਿਤਿਆ ਨੇ ਕਿਹਾ ਕਿ ਜਦੋਂ ਉਸ ਨੇ ਅਤੇ ਉਸ ਦੀ ਭੈਣ ਨੇ ਇਸ ਦਾ ਵਿਰੋਧ ਕੀਤਾ ਤਾਂ ਦੂਜਾ ਭਰਾ ਜੋ ਕਿ ਵੀਡੀਓ ਬਣਾ ਰਿਹਾ ਸੀ, ਉਸ ਨੂੰ ਵੀ ਪੀ. ਸੀ. ਆਰ. ਮੁਲਾਜ਼ਮਾਂ ਨੇ ਵੀ ਥੱਪੜ ਮਾਰਿਆ ਅਤੇ ਉਨ੍ਹਾਂ ਦੀ ਭੈਣ ਨਾਲ ਵੀ ਕੁੱਟਮਾਰ ਕੀਤੀ ਜੋ ਕਿ ਵੀਡੀਓ 'ਚ ਕੈਦ ਹੋ ਗਈ।
ਵੀਡੀਓ ਵਿਚ ਵਾਇਰਲ ਹੋਈ ਤਾਂ ਮਾਮਲਾ ਸੀਨੀਅਰ ਅਫਸਰਾਂ ਦੇ ਨੋਟਿਸ ਵਿਚ ਆਉਣ ਤੋਂ ਬਾਅਦ ਐੱਸ. ਐੱਚ. ਓ. ਬਾਵਾ ਖੇਲ ਅਮਨਦੀਪ ਸਿੰਘ ਗਿੱਲ ਅਤੇ ਹੋਰ ਮੁਲਾਜ਼ਮਾਂ ਨੂੰ ਜਦੋਂ ਬੁਲਾਇਆ ਗਿਆ ਤਾਂ ਐੱਸ. ਐੱਚ. ਓ. ਅਮਨਦੀਪ ਸਿੰਘ ਗਿੱਲ ਨੇ ਸੀ. ਪੀ. ਸਾਹਮਣੇ ਪੇਸ਼ ਹੋ ਕੇ ਜਵਾਬ ਦਿੱਤਾ ਕਿ ਮਾਮਲਾ ਲੈਣ-ਦੇਣ ਦਾ ਸੀ। ਸ਼ੰਭੂ ਨੇ ਪ੍ਰਿੰਸ ਨੂੰ 20 ਹਜ਼ਾਰ ਰੁਪਏ ਦੇਣੇ ਸਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਉਨ੍ਹਾਂ ਦੀ ਕਾਲ ਆਈ ਤਾਂ ਮੌਕੇ 'ਤੇ ਪੀ. ਸੀ. ਆਰ. ਟੀਮ ਭੇਜੀ ਗਈ। ਮੌਕੇ 'ਤੇ ਸ਼ੰਭੂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ਼ੰਭੂ ਦੇ ਬੇਟਿਆਂ ਨੇ ਵੀ ਪੁਲਸ ਨਾਲ ਬਦਤਮੀਜ਼ੀ ਅਤੇ ਹਥੋਪਾਈ ਤੱਕ ਕੀਤੀ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਜਦੋਂ ਦੂਜੀ ਧਿਰ ਦੇ ਲੋਕ ਪੈਸੇ ਲੈਣ ਪਹੁੰਚੇ ਤਾਂ ਸ਼ੰਭੂ ਅਤੇ ਉਸ ਦਾ ਪਰਿਵਾਰ ਘਰੋਂ ਭੱਜਣ ਦੇ ਚੱਕਰ ਵਿਚ ਸੀ, ਜਿਸ ਸਬੰਧੀ ਦੂਜੀ ਪਾਰਟੀ ਨੇ ਪੁਲਸ ਨੂੰ ਫੋਨ ਕੀਤਾ, ਜਿਸ ਕਾਰਨ ਹੀਟ ਆਫ ਦਿ ਮੂਮੈਂਟ ਵਿਚ ਸਾਰਾ ਕੰਮ ਹੋਇਆ।
ਪੁਖਤਾ ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ
ਏ. ਸੀ. ਪੀ. ਬਲਜਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਹੈ। ਵੀਡੀਓ 'ਚ ਪੀ. ਸੀ. ਆਰ. ਮੁਲਾਜ਼ਮ ਅਮਰੀਕ ਅਤੇ ਇਕ ਹੋਰ ਹੈ। ਪੀੜਤ ਧਿਰ ਅਤੇ ਦੂਜੀ ਧਿਰ 'ਚ ਲੈਣ-ਦੇਣ ਦਾ ਮਾਮਲਾ ਸੀ ਪਰ ਸ਼ੰਭੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਮੁਲਾਜ਼ਮ ਦੀ ਵਰਦੀ 'ਤੇ ਹੱਥ ਪਾਇਆ ਗਿਆ, ਜਿਸ ਦੀ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਜਦੋਂ ਇਸ ਬਾਰੇ ਜਲੰਧਰ ਦੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਪੂਰਾ ਮਾਮਲਾ ਲਿਆਂਦਾ ਗਿਆ। ਇਸ ਪੂਰੇ ਮਾਮਲੇ 'ਚ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।


author

shivani attri

Content Editor

Related News