ਬਠਿੰਡਾ ਥਾਣੇ ’ਚ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ

Friday, Aug 27, 2021 - 06:33 PM (IST)

ਬਠਿੰਡਾ ਥਾਣੇ ’ਚ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ

ਬਠਿੰਡਾ (ਕੁਨਾਲ) : ਇਸ ਨੂੰ ਬਠਿੰਡਾ ਪੁਲਸ ਦੀ ਨਲਾਇਕੀ ਹੀ ਆਖਿਆ ਜਾ ਸਕਦਾ ਹੈ ਕਿ ਥਾਣੇ ਦੇ ਬਾਹਰੋਂ ਹਿਰਾਸਤ ’ਚ ਲਏ ਟਰੱਕ ਦੇ ਚੋਰ ਟਾਇਰ ਹੀ ਚੋਰੀ ਕਰਕੇ ਲੈ ਗਏ। ਕਿੱਥੇ ਤੇ ਪੁਲਸ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਦਮਗਜੇ ਭਰਦੀ ਹੈ, ਅਤੇ ਕਿੱਥੇ ਪੁਲਸ ਦੇ ਥਾਣੇ ਹੀ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਤੁਰਦੇ ਬਣ। ਘਟਨਾ ਥਾਣਾ ਕੈਨਾਲ ਦੀ ਹੈ, ਜਿੱਥੇ ਪੁਲਸ ਨੇ ਇਕ ਟਰੱਕ ਨੂੰ ਕਸਟਡੀ ਵਿਚ ਲਿਆ ਸੀ ਅਤੇ ਇਹ ਟਰੱਕ ਥਾਣੇ ਦੇ ਬਾਹਰ ਖੜ੍ਹਾ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਚੋਰ ਪੁਲਸ ਦੇ ਨੱਕ ਹੇਠੋਂ ਟਰੱਕ ਦੇ ਦੋ ਟਾਇਰ ਚੋਰੀ ਕਰਕੇ ਲੈ ਗਏ। ਇਸ ਘਟਨਾ ਤੋਂ ਬਾਅਦ ਥਾਣੇ ’ਚ ਭਾਜੜ ਪੈ ਗਈ।

ਇਹ ਵੀ ਪੜ੍ਹੋ : ਕੈਪਟਨ, ਸੁਖਬੀਰ ਤੇ ਰਾਘਵ ਚੱਢਾ ਤੋਂ ਮੇਰੀ ਜਾਨ ਨੂੰ ਖ਼ਤਰਾ, ਸਿੱਧੂ ਦੇ ਸਲਾਹਕਾਰ ਦਾ ਬਿਆਨ

ਉਧਰ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵੱਡਾ ਸਵਾਲ ਇਹ ਹੈ ਕਿ ਜੇ ਪੁਲਸ ਥਾਣਿਆਂ ’ਚ ਹੁਣ ਵਾਹਨ ਸੁਰੱਖਿਅਤ ਨਹੀਂ ਰਹੇ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News