ਅਗਵਾ ਹੋਈ ਬੱਚੀ ਦੀ ਤਲਾਸ਼ ''ਚ ਪੰਜਾਬ ਪੁਲਸ ਉੱਤਰ ਪ੍ਰਦੇਸ਼ ਪਹੁੰਚੀ

Sunday, Oct 29, 2017 - 12:43 PM (IST)

ਅਗਵਾ ਹੋਈ ਬੱਚੀ ਦੀ ਤਲਾਸ਼ ''ਚ ਪੰਜਾਬ ਪੁਲਸ ਉੱਤਰ ਪ੍ਰਦੇਸ਼ ਪਹੁੰਚੀ

ਪਟਿਆਲਾ (ਬਲਜਿੰਦਰ) — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਦੇ ਪਿਛਲੇ ਪਾਸੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਾਲੋਨੀ 'ਚੋਂ ਲਾਪਤਾ 4 ਸਾਲਾ ਬੱਚੀ ਕੋਮਲ ਦੀ ਤਲਾਸ਼ 'ਚ ਪਟਿਆਲਾ ਪੁਲਸ ਦੀ ਇਕ ਟੀਮ ਉਤਰ ਪ੍ਰਦੇਸ਼ ਰਵਾਨਾ ਕੀਤੀ ਗਈ ਹੈ। ਪੁਲਸ ਵਲੋਂ ਹੁਣ ਤਕ ਇਸ ਕੇਸ ਨੂੰ ਹੱਲ ਕਰਨ ਦੇ ਲਈ ਜੋ ਕੰਮ ਕੀਤਾ ਗਿਆ ਹੈ, ਉਸ 'ਚੋਂ ਇਕ ਵਿਅਕਤੀ 'ਤੇ ਸ਼ੱਕ ਦੀ ਸੂਈ ਘੁੰਮ ਰਹੀ ਹੈ।
ਪੁਲਸ ਦੇ ਮੁਤਾਬਕ ਉਹ ਵਿਅਕਤੀ ਉਤਰ ਪ੍ਰਦੇਸ਼ 'ਚ ਹੈ। ਪੁਲਸ ਪਾਰਟੀ ਉਸ ਵਿਅਕਤੀ ਨੂੰ ਹਿਰਾਸਤ 'ਚ ਲੈਣ ਲਈ ਉੱਤਰ ਪ੍ਰਦੇਸ਼ ਪਹੁੰਚ ਚੁੱਕਾ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਹੀ ਵਿਅਕਤੀ ਨੂੰ ਅਗਵਾਕਰਤਾ ਹੋ ਸਕਦਾ ਹੈ। ਡੀ. ਸੀ. ਪੀ. ਸਿਟੀ-1 ਸੌਰਵ ਜਿੰਦਲ ਨੇ ਦੱਸਿਆ ਕਿ ਸਾਡੇ ਵਲੋਂ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਪਰਮਾਤਮਾ ਨੇ ਚਾਹਿਆ ਤਾਂ ਉਹ ਜਲਦ ਹੀ ਅਗਵਾਕਾਰਾਂ ਤਕ ਪਹੁੰਚ ਜਾਣਗੇ। ਦੂਜੇ ਪਾਸੇ ਮਾਤਾ-ਪਿਤਾ ਦੋਨੋਂ ਅਜੇ ਤਕ ਕਾਫੀ ਜ਼ਿਆਦਾ ਸਹਿਮੇ ਹੋਏ ਹਨ ਕਿਉਂਕਿ ਬੱਚੀ ਨੂੰ ਲਾਪਤਾ ਹੋਏ 72 ਘੰਟੇ ਦਾ ਸਮਾਂ ਹੋ ਚੁੱਕਾ ਹੈ ਤੇ ਅਜੇ ਤਕ ਬੱਚੀ ਨਾ ਮਿਲਣ ਦੇ ਕਾਰਨ ਚਿੰਤਾ ਵਧਦੀ ਜਾ ਰਹੀ ਹੈ। 


Related News