ਕੋਰੋਨਾ ਜੰਗ 'ਚ ਮੋਹਰੀ ਲੜਾਈ ਲੜ ਰਹੀ ਪੰਜਾਬ ਪੁਲਸ ਦੇ ਯੋਧਿਆਂ ਨੂੰ ਛਤਰੀਆਂ ਕੀਤੀਆਂ ਭੇਟ

Sunday, Jun 28, 2020 - 10:25 AM (IST)

ਕੋਰੋਨਾ ਜੰਗ 'ਚ ਮੋਹਰੀ ਲੜਾਈ ਲੜ ਰਹੀ ਪੰਜਾਬ ਪੁਲਸ ਦੇ ਯੋਧਿਆਂ ਨੂੰ ਛਤਰੀਆਂ ਕੀਤੀਆਂ ਭੇਟ

ਬਾਘਾਪੁਰਾਣਾ (ਚਟਾਨੀ) : ਕੋਰੋਨਾ ਜੰਗ ਖਿਲਾਫ ਮੂਹਰੇ ਹੋ ਕੇ ਲੜਨ ਵਾਲੇ ਯੋਧਿਆਂ ਦੀ ਜਿੰਨੀ ਵੀ ਹੌਂਸਲਾ-ਅਫਜ਼ਾਈ ਕੀਤੀ ਜਾਵੇ, ਉਹ ਥੋੜ੍ਹੀ ਹੈ, ਕਿਉਂਕਿ ਇਸ ਮਹਾਮਾਰੀ ਦੇ ਡਰ ਕਾਰਨ ਬਹੁਤੇ ਲੋਕ ਘਰਾਂ ’ਚੋਂ ਬਾਹਰ ਵੀ ਨਹੀਂ ਨਿਕਲੇ, ਜਦੋਂ ਕਿ ਪੁਲਸ, ਸਿਹਤ ਕਾਮੇ ਅਤੇ ਸਫਾਈ ਮੁਲਾਜ਼ਮਾਂ ਨੇ ਦਿਨ-ਰਾਤ ਇਕ ਕੀਤਾ, ਜਿਨ੍ਹਾਂ ਨੂੰ ਪ੍ਰਣਾਮ ਕਰਨਾ ਬਣਦਾ ਹੈ। ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਅਜੇ ਕਾਂਸਲ ਅਤੇ ਕਾਂਗਰਸੀ ਨੇਤਾ ਅਤੇ ਕੌਂਸਲ ਦੇ ਮੀਤ ਪ੍ਰਧਾਨ ਜਗਸੀਰ ਗਰਗ ਨੇ ਪੁਲਸ ਨੂੰ ਛਾਂ ਵਾਲੀਆਂ ਛੱਤਰੀਆਂ ਪ੍ਰਦਾਨ ਕਰਦਿਆਂ ਆਖ਼ੀ।

ਡੀ. ਐੱਸ. ਪੀ. ਜਸਬਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਰਾਮ ਸਿੰਘ ਨੇ ਸਮਾਜ ਸੇਵੀਆਂ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਹੌਂਸਲਾ ਅਫਜ਼ਾਈ ਲਈ ਇਸ ਜੰਗ 'ਚ ਜੁੱਟੇ ਹਰੇਕ ਵਿਅਕਤੀ ਦਾ ਮਨੋਬਲ ਉੱਚਾ ਹੋਵੇਗਾ। ਇਸ ਉਦਮ 'ਚ ਸਹਾਇਤਾ ਕਰਨ ਵਾਲੇ ਅਗਰਵਾਲ ਸਭਾ ਦੇ ਪ੍ਰਧਾਨ ਅਜੇ ਕੁਮਾਰ, ਸੁਖਦੇਵ ਸਿੰਘ ਮੋਗਾ, ਗੁਰਮੀਤ ਸਦਿਉੜਾ, ਹਰੀਸ਼ ਕਾਂਸਲ, ਕੇਵਲ ਕ੍ਰਿਸ਼ਨ ਬਾਂਸਲ, ਮੋਹਨ ਲਾਲ ਕਾਂਸਲ, ਪਵਨ ਗੋਇਲ ਹਾਜ਼ਰ ਸਨ।
 


author

Babita

Content Editor

Related News