ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ ''ਚ ਤਾਇਨਾਤ ਉਸੇ ''ਚ ਦਰਜ ਹੋਇਆ ਮਾਮਲਾ

Monday, Aug 10, 2026 - 01:32 PM (IST)

ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ ''ਚ ਤਾਇਨਾਤ ਉਸੇ ''ਚ ਦਰਜ ਹੋਇਆ ਮਾਮਲਾ

ਫਿਰੋਜ਼ਪੁਰ (ਸੋਨੂ ਚੋਪੜਾ) : ਪੰਜਾਬ ਵਿਚ ਮੋਟਰਸਾਈਕਲ ਚੋਰੀ ਦੇ ਇਕ ਮਾਮਲੇ ਨੇ ਉਸ ਵੇਲੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਪੁਲਸ ਨੇ ਆਪਣੇ ਹੀ ਥਾਣੇ ਵਿਚ ਤਾਇਨਾਤ ਇੱਕ ਸਿਪਾਹੀ ਨੂੰ ਕਥਿਤ ਤੌਰ 'ਤੇ ਮੋਟਰਸਾਈਕਲ ਚੋਰ ਗਿਰੋਹ ਦਾ ਮੈਂਬਰ ਹੋਣ ਦੇ ਦੋਸ਼ਾਂ ਹੇਠ ਨਾਮਜ਼ਦ ਕਰ ਲਿਆ। ਦੋਸ਼ ਹੈ ਕਿ ਸਿਪਾਹੀ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜਾਣਕਾਰੀ ਅਨੁਸਾਰ ਪੁਲਸ ਨੇ ਸਿਪਾਹੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਿਪਾਹੀ ਇਸ ਸਮੇਂ ਪ੍ਰੋਬੇਸ਼ਨ ਪੀਰੀਅਡ 'ਤੇ ਸੀ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਪੁਲਸ ਵਿਭਾਗ ਵਿਚ ਭਰਤੀ ਹੋਇਆ ਸੀ।

ਇਹ ਵੀ ਪੜ੍ਹੋ : ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ

ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਥਾਣੇ ਵਿਚ ਉਹ ਸੇਵਾ ਨਿਭਾ ਰਿਹਾ ਸੀ, ਉਸੇ ਥਾਣੇ ਵਿਚ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਜਾਰੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਚੋਰੀ ਕੀਤੇ ਕੁਝ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਹਾਲਾਂਕਿ ਅਧਿਕਾਰੀਆਂ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੁੱਲ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ : ਟੋਲ ਪਲਾਜ਼ਾ ਨੇੜੇ ਵੱਡਾ ਹਾਦਸਾ, ਹਾਦਸੇ ਵਾਲੀ ਕਾਰ ਦੀ ਜਾਂਚ ਤੋਂ ਬਾਅਦ ਉਡੇ ਹੋਸ਼

ਸਿਪਾਹੀ 'ਤੇ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਪੁਲਸ ਵਿਭਾਗ ਵਿਚ ਵੀ ਹੜਕੰਪ ਮਚ ਗਿਆ ਹੈ। ਇਲਾਕੇ ਵਿਚ ਵੀ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਪੁਲਸ ਮੁਲਾਜ਼ਮ ਹੀ ਕਥਿਤ ਤੌਰ 'ਤੇ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਪਾਇਆ ਗਿਆ। ਪੁਲਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਕੀ ਭੂਮਿਕਾ ਰਹੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ ਹੀ ਪੈ ਗਿਆ ਭੜਥੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News