ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਘਿਰੇ ਨਵਜੋਤ ਸਿੱਧੂ, ਆਪਣੇ ਹੀ ਹਲਕੇ ਦੇ ਹੌਲਦਾਰ ਨੇ ਖੋਲ੍ਹਿਆ ਮੋਰਚਾ

Tuesday, Dec 28, 2021 - 06:25 PM (IST)

ਅੰਮ੍ਰਿਤਸਰ : ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਸੂਤੇ ਘਿਰ ਗਏ ਹਨ। ਸਿੱਧੂ ਨੂੰ ਉਨ੍ਹਾਂ ਦੇ ਆਪਣੇ ਹਲਕੇ ਦੇ ਹੀ ਇਕ ਹੌਲਦਾਰ ਨੇ ਚੁਣੌਤੀ ਦਿੱਤੀ ਹੈ। ਪੂਰਬੀ ਹਲਕੇ ਦੇ ਹੌਲਦਾਰ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ਵਿਚ ਜਵਾਬ ਦੇਣ ਦੀ ਗੱਲ ਵੀ ਕਹੀ ਹੈ। ਸੰਦੀਪ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੂਰਬੀ ਹਲਕੇ ਦੇ ਰਹਿਣ ਵਾਲੇ ਪੰਜਾਬ ਪੁਲਸ ਦੇ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਹਲਕੇ ਵਿਚ ਰਹਿੰਦਾ ਹਾਂ। 10 ਸਾਲ ਪਹਿਲਾਂ ਉਨ੍ਹਾਂ ਨੇ ਉਸ (ਸਿੱਧੂ ਦੀ) ਦੀ ਪਤਨੀ ਨਵਜੋਤ ਕੌਰ ਨੂੰ ਵੋਟ ਪਾਈ ਸੀ। ਪੰਜ ਸਾਲ ਪਹਿਲਾਂ ਜਦੋਂ ਉਹ (ਸਿੱਧੂ) ਭਾਜਪਾ ਛੱਡ ਕੇ ਕਾਂਗਰਸ ਵਿਚ ਚਲੇ ਗਏ ਤਾਂ ਵੀ ਉਨ੍ਹਾਂ ਨੂੰ ਵੋਟ ਪਾਈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਮਾਝੇ ’ਚ ਵੱਡਾ ਝਟਕਾ, ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ

ਬੇਸ਼ੱਕ ਹੁਣ ਤੁਸੀਂ ਇਕ ਆਈਕਨ ਹੋ। ਪਰਮਾਤਮਾ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਮੁੱਖ ਮੰਤਰੀ ਬਣਾਵੇ ਅਤੇ ਮੇਰੀ ਵੀ ਇਹੀ ਇੱਛਾ ਹੈ, ਬਾਕੀ ਪੰਜਾਬੀਆਂ ’ਤੇ ਨਿਰਭਰ ਹੈ। ਸਿੱਧੂ ਸਾਹਿਬ ਤੁਹਾਡੇ ਬਿਆਨ ਨੇ ਮੈਨੂੰ ਦੁਖੀ ਕੀਤਾ ਹੈ। ਜਿਸ ਵਿਚ ਤੁਸੀਂ ਇਕ ਥਾਣੇਦਾਰ ਨੂੰ ਖੰਗੂਰਾ ਮਾਰ ਕੇ ਪੈਂਟ ਗਿੱਲੀ ਕੀਤੇ ਜਾਣ ਦੀ ਗੱਲ ਆਖ ਰਹੇ ਹੋ।

ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਆਪ’ ਵਲੋਂ ਵਿਧਾਨ ਸਭਾ ਚੋਣਾਂ ਲਈ ਪੰਜਵੀਂ ਸੂਚੀ ਜਾਰੀ, 15 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਜਲੰਧਰ ਦੇ ਸਬ-ਇੰਸਪੈਕਟਰ ਦੀ ਡੀ. ਜੀ. ਪੀ. ਨੂੰ ਗੁਹਾਰ
ਉਧਰ ਜਲੰਧਰ ਦੇਹਾਤ ਦੇ ਸਬ ਇੰਸਪੈਕਟਰ ਦਾ ਵੀ ਸਿੱਧੂ ਦੇ ਬਿਆਨ ਤੋਂ ਬਾਅਦ ਦਰਦ ਝਲਕਿਆ ਹੈ। ਬਲਵੀਰ ਸਿੰਘ ਨੇ ਵੀਡੀਓ ਵਾਇਰਲ ਕਰਕੇ ਕਿਹਾ ਹੈ ਕਿ ਇਹ ਬਹੁਤ ਬੁਰੀ ਗੱਲ ਹੈ ਕਿ ਸਾਡੇ ਖ਼ਿਲਾਫ਼ ਨਵਜੋਤ ਸਿੱਧੂ ਅਜਿਹੀ ਟਿੱਪਣੀਆਂ ਕਰ ਰਿਹਾ ਹੈ। ਮੈਂ ਡੀ ਜੀ. ਪੀ. ਪੰਜਾਬ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਪੰਜਾਬ ਪੁਲਸ ਦੇ ਅਕਸ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ। ਅਸੀਂ ਪਰਿਵਾਰ ਨਾਲ ਸਮਾਜ ਵਿਚ ਰਹਿੰਦੇ ਹਾਂ। ਬੱਚੇ ਪੁੱਛਦੇ ਹਨ ਕਿ ਸਾਡੇ ਖ਼ਿਲਾਫ਼ ਅਜਿਹੀ ਭਾਸ਼ਾ ਕਿਉਂ ਕਹੀ ਜਾ ਰਹੀ ਹੈ। ਪੰਜਾਬ ਪੁਲਸ ਵਿਚ ਮਹਿਲਾ ਪੁਲਸ ਸਬ ਇੰਸਪੈਕਟਰ, ਕਾਂਸਟੇਬਲ ਅਤੇ ਉੱਚੇ ਅਹੁਦਿਆਂ ’ਤੇ ਅਫਸਰ ਵੀ ਹਨ।

ਇਹ ਵੀ ਪੜ੍ਹੋ : ਚੋਣਾਂ ਸਿਰ ’ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News