ਪੰਜਾਬ ਪੁਲਸ ਦੀ ਖਾਕੀ ''ਤੇ ਫਿਰ ਲੱਗਾ ਦਾਗ, ਜਾਣੋ ਕੀ ਹੈ ਪੂਰਾ ਮਾਮਲਾ

Sunday, Aug 16, 2020 - 06:19 PM (IST)

ਜਲਾਲਾਬਾਦ (ਟਿੰਕੂ ਨਿਖੰਜ,ਜਤਿੰਦਰ ): ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਸ ਅਕਸਰ ਹੀ ਆਏ ਦਿਨ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ।  ਅਜਿਹਾ ਹੀ ਇਕ ਮਾਮਲਾ ਸਬ-ਡਵੀਜ਼ਨ ਜਲਾਲਾਬਾਦ ਦੇ ਅਧੀਨ ਪੈਂਦੇ ਥਾਣਾ ਅਰਨੀ ਵਾਲਾ ਦਾ ਸਾਹਮਣੇ ਆਇਆ ਹੈ, ਜਿੱਥੇ ਪੁਲਸ ਚੌਕੀ ਰੋੜੀ ਵਾਲੀ ਦੀ ਪੁਲਸ ਤੇ ਪਿੰਡ ਭੀਮੇ ਸ਼ਾਹ ਜੰਡ ਵਾਲਾ ਦੀ ਔਰਤ ਸਣੇ ਪਿੰਡ ਵਾਸੀਆਂ ਨੇ ਪੁਰਾਤਨ ਗੁਰੂਦੁਆਰਾ ਸਾਹਿਬ ਅੰਦਰ ਹੋਈ ਚੋਰੀ ਦੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਿਨਾਂ ਹੀ ਪੁਲਸ ਵਲੋਂ ਪਿੰਡ ਜੰਡ ਵਾਲਾ ਦੇ ਵਿਅਕਤੀ ਬਲਵਿੰਦਰ ਸਿੰਘ ਊਰਫ ਛਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਸਭ ਤੋਂ ਪਹਿਲਾ ਉਸਦੀ ਪਿੰਡ ਦੇ ਚੌਂਕ ਵਿਚਕਾਰ ਖੜ੍ਹਾ ਕਰ ਕੇ ਥੱਪੜ ਮਾਰ ਅਤੇ ਉਸਨੂੰ ਕਾਫੀ ਜ਼ਲੀਲ ਕੀਤਾ ਗਿਆ ਹੈ ਅਤੇ ਇਸ ਦੇ ਬਾਅਦ ਉਨ੍ਹਾਂ ਦਾ ਸ਼ੋਸ਼ਣ ਹੋਇਆ। 

ਇਹ ਵੀ ਪੜ੍ਹੋ:  ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ 'ਤੇ ਰੁਲ ਰਹੀ ਮਾਂ

ਤੁਹਾਨੂੰ ਦੱਸ ਦੇਈਏ ਕਿ 13 ਅਗਸਤ ਦੀ ਦਰਮਿਆਨ ਰਾਤ ਨੂੰ ਪਿੰਡ ਭੀਮੇ ਸ਼ਾਹ ਜੰਡ ਵਾਲਾ ਦੇ ਪੁਰਤਾਨ ਗੁਰੂਦੁਆਰਾ ਸਾਹਿਬ ਬਾਬ ਖੁਸ਼ਦਿਲ ਦੇ 'ਚੋਂ ਅਣਪਛਾਤੇ ਵਿਅਕਤੀਆਂ ਨੇ ਗੁਰੂ ਘਰ ਦੀ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ ਅਤੇ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਗੁਰੂਦਆਰਾ ਸਾਹਿਬ ਦੇ ਹਾਲ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਂਦ ਹੋਈ ਗਈ।ਜਿਸ ਤੋਂ ਚੋਰੀ ਦਾ ਮਾਮਲਾ ਕੁਝ ਹੋਰ ਪਾਸੇ ਜਾਂਦਾ ਦਿਖਾਈ ਦਿੱਤਾ ਅਤੇ ਜਿਸ ਤੋਂ ਗੁਰੂਦੁਆਰਾ ਪ੍ਰਬੰਧਕਾਂ ਦੇ ਵੱਲੋਂ ਇਸਦੀ ਸੂਚਨਾ ਸਬੰਧਤ ਚੌਕੀ ਰੋੜਾ ਵਾਲੀ ਦੀ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਬਿਨਾਂ ਜਾਂਚ ਪੜਤਾਲ ਕੀਤੇ ਪੁਲਸ ਮੁਲਾਜ਼ਮਾਂ ਨੇ ਉਪਰੋਕਤ ਵਿਅਕਤੀ ਨੂੰ ਘਰੋਂ ਚੁੱਕ ਲਿਆ ਅਤੇ ਉਸਦੀ ਪਿੰਡ ਦੇ ਚੌਂਕ ਵਿਚਕਾਰ ਥੱਪੜ ਮਾਰ ਕੇ ਉਸ ਨੂੰ ਜ਼ਲੀਲ ਕੀਤਾ ਗਿਆ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਈਆਂ ਭਾਜੜਾਂ, ਬੱਚਿਆਂ ਦੇ ਵੀ ਆਏ ਸੀ ਸੰਪਰਕ 'ਚ

ਜਿਸ ਤੋਂ ਬਾਅਦ ਪਿੰਡ ਵਾਸੀ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋ ਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ 'ਤੇ ਬਿਆਨਬਾਜੀ ਕਰ ਰਹੇ ਹਨ। ਇਸ ਮਾਮਲੇ ਦੀ ਕਵਰੇਜ਼ ਕਰਨ ਪੁੱਜੀ ਜਗਬਾਣੀ ਦੀ ਟੀਮ ਨੇ ਦੋਵਾਂ ਧਿਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਸਬ ਡਵੀਜਨ ਦੇ ਡੀ.ਐਸ.ਪੀ ਅਤੇ ਮੰਡੀ ਰੋੜਾ ਵਾਲੀ ਦੇ ਚੌਕੀ ਇੰਚਰਾਜ ਅਤੇ ਥਾਣਾ ਅਰਨੀ ਵਾਲਾ ਦੇ ਮੁੱਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੈਮਰੇ ਤੋਂ ਬੱਚਣ ਲਈ ਬਾਹਰ ਹੋਣ ਦਾ ਉਕਤ ਅਧਿਕਾਰੀ ਕਹਿੰਦੇ ਰਹੇ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਪੁਲਸ ਦੇ ਉਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੀ ਚੋਰੀ ਦੀ ਘਟਨਾ ਦਾ ਮਾਮਲਾ ਸ਼ਪਸ਼ਟ ਹੋ ਸਕਦਾ ਹੈ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ


Shyna

Content Editor

Related News