ਗੁਰਦਾਸਪੁਰ 'ਚ ਪੈਟਰੋਲ ਪੰਪਾਂ 'ਤੇ ਪਿਆ ਕਾਲ, ਦੋ ਕੁ ਘੰਟਿਆਂ 'ਚ ਮੁਕਾ ਪੰਪਾਂ ਤੋਂ ਪੈਟਰੋਲ-ਡੀਜ਼ਲ

Tuesday, Jan 02, 2024 - 01:34 PM (IST)

ਗੁਰਦਾਸਪੁਰ 'ਚ ਪੈਟਰੋਲ ਪੰਪਾਂ 'ਤੇ ਪਿਆ ਕਾਲ, ਦੋ ਕੁ ਘੰਟਿਆਂ 'ਚ ਮੁਕਾ ਪੰਪਾਂ ਤੋਂ ਪੈਟਰੋਲ-ਡੀਜ਼ਲ

ਗੁਰਦਾਸਪੁਰ (ਗੁਰਪ੍ਰੀਤ)- ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਅੱਜ ਪੂਰੇ ਭਾਰਤ 'ਚ ਬੱਸ ਅਤੇ ਟਰੱਕ ਡਰਾਈਵਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। ਗੁਰਦਾਸਪੁਰ ਦੇ ਪੈਟਰੋਲ ਪੰਪ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਲੰਮੀਆਂ ਕਤਾਰਾਂ ਦੇਰ ਰਾਤ ਤੋਂ ਹੀ ਲੱਗ ਚੁੱਕੀਆਂ ਸਨ ਅਤੇ ਹਰ ਕੋਈ ਇਸ ਕਿੱਲਤ ਤੋਂ ਪ੍ਰੇਸ਼ਾਨ ਦਿਖਾਈ ਹੇ ਰਿਹਾ ।

ਇਹ ਵੀ ਪੜ੍ਹੋ : ਸੇਬ ਦੀਆਂ ਪੇਟੀਆਂ ’ਚ ਹੈਰੋਇਨ: ਭਾਰਤ-ਅਫ਼ਗਾਨਿਸਤਾਨ ਦੇ ਵਪਾਰ ਨੂੰ ਬਦਨਾਮ ਕਰ ਪਾਕਿਸਤਾਨ

PunjabKesari

ਜਿਸ ਦੇ ਤਹਿਤ ਸਰਹੱਦੀ ਖ਼ੇਤਰ ਅੰਦਰ ਅੱਜ ਤੜਕੇ ਸਵੇਰ ਤੋਂ ਹੀ ਲੋਕਾਂ ਨੇ ਡੀਜ਼ਲ ਅਤੇ ਪੈਟਰੋਲ ਲੈਣ ਲਈ ਪੈਟਰੋਲ ਪੰਪ 'ਤੇ ਲੰਮੀਆਂ ਲਾਈਨਾਂ ਲੱਗਾ ਦਿੱਤੀਆਂ ਹਨ। ਇਸ ਦੌਰਾਨ ਅਜਿਹੇ ਹਾਲਾਤ ਬਣ ਗਏ ਹਨ ਕਿ ਪੈਟਰੋਲ ਪੰਪਾਂ ਵੱਲੋਂ ਸਪਲਾਈ ਦੇਣੀ ਬੰਦ ਕਰ ਦਿੱਤੀ ਗਈ ਹੈ, ਭਾਵੇਂ ਪੈਟਰੋਲ ਹੈ ਜਾਂ ਨਹੀਂ।  ਪੈਟਰੋਲ ਪੰਪਾਂ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜਾ ਪੂਰੇ ਦਿਨ ਦਾ ਸਟੋਕ ਦੀ ਉਹ ਸਿਰਫ਼ ਦੋ ਕੁ ਘੰਟਿਆਂ 'ਚ ਖ਼ਤਮ ਹੋ ਗਿਆ ਹੈ। ਪਰ ਕੁਝ ਪੰਪਾਂ 'ਤੇ ਪੈਟਰੋਲ ਨਾ ਮਿਲਣ ਕਾਰਨ ਲੋਕਾਂ ਨੂੰ ਖਾਲੀ ਵਾਪਸ ਜਾਣ ਲਈ ਮਜ਼ਬੂਰ ਹੋ ਰਹੇ ਹਨ।

PunjabKesari

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ

ਇਸ ਦੌਰਾਨ ਪੰਪ 'ਤੇ ਆਏ ਇਕ ਵਿਅਕਤੀ ਨੇ ਕਿਹਾ ਕਿ ਸਾਨੂੰ ਕਿਹਾ ਜਾ ਰਿਹਾ ਹੈ  ਕਿ ਪੈਟਰੋਲ ਖ਼ਤਮ ਹੋ ਗਿਆ ਹੈ, ਜੇਕਰ ਪੈਟਰੋਲ ਨਾ ਮਿਲਿਆ ਤਾਂ ਸਾਰੇ ਲੋਕਾਂ ਦੇ ਰੁਜ਼ਗਾਰਾਂ 'ਤੇ ਭਾਰੀ ਅਸਰ ਦੇਖਣ ਨੂੰ ਮਿਲੇਗਾ ਅਤੇ ਕੰਮ ਵੀ ਬੰਦ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਉਨ੍ਹਾਂ ਕਿਹਾ  ਜੋ ਕਾਨੂੰਨ ਲਾਗੂ ਕੀਤਾ ਗਿਆ ਹੈ ਉਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਲੋਕਾਂ ਦੇ ਕੰਮ 'ਤੇ ਡੂੰਘਾ ਅਸਰ ਪੈ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਕੰਮ 'ਤੇ ਜਾਣਾ ਹੈ ਉਨ੍ਹਾਂ ਲਈ ਤਾਂ ਇਹ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News