'ਪੰਜਾਬ ਪੀਪਲਜ਼ ਫੋਰਮ' ਵਲੋਂ ਪੱਛਮੀ ਬੰਗਾਲ 'ਚ ਹੋ ਰਹੀ ਹਿੰਸਾ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ
Wednesday, Jun 02, 2021 - 01:59 AM (IST)
ਜਲੰਧਰ (ਬਿਊਰੋ)- ਪੰਜਾਬ ਦੇ ਬੁੱਧੀਜੀਵੀਆਂ ਦੀ ਸੰਸਥਾ 'ਪੰਜਾਬ ਪੀਪਲਜ਼ ਫੋਰਮ' ਵਲੋਂ ਪੱਛਮੀ ਬੰਗਾਲ 'ਚ ਹੋ ਰਹੀ ਰਾਜਨੀਤਿਕ ਹਿੰਸਾ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ।
'ਪੰਜਾਬ ਪੀਪਲਜ਼ ਫੋਰਮ' ਦੇ ਵਫ਼ਦ ਨੇ ਪ੍ਰਧਾਨ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੋਰ ਦੇ ਮਾਧਿਅਮ ਨਾਲ ਭਾਰਤ ਦੇ ਰਾਸ਼ਟਰਪਤੀ ਨੂੰ ਇਹ ਮੰਗ ਪੱਤਰ ਦਿੱਤਾ। ਇਸ ਮੰਗ ਪੱਤਰ 'ਤੇ ਪੰਜਾਬ ਦੇ 620 ਉੱਘੇ ਬੁੱਧੀਜੀਵੀਆਂ ਨੇ ਦਸਤਖਤ ਹਨ।
ਇਹ ਵੀ ਪੜ੍ਹੋ- CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ
ਜਿਨ੍ਹਾਂ ਵਿੱਚ ਪਦਮ ਸ਼੍ਰੀ, ਸਾਬਕਾ ਆਰਮੀ ਜਨਰਲ, ਸੰਸਦ ਦੇ ਸਾਬਕਾ ਅਤੇ ਮੌਜੂਦਾ ਮੈਂਬਰ, ਧਾਰਮਿਕ ਮੁੱਖੀ, ਉੱਘੀਆਂ ਸਮਾਜਿਕ ਸ਼ਖਸੀਅਤਾਂ, ਡਾਕਟਰਾਂ, ਸਿੱਖਿਆ ਸ਼ਾਸਤਰੀਆਂ, ਸਾਬਕਾ ਅਤੇ ਮੌਜੂਦਾ ਉਪ ਕੁਲਪਤੀ, ਵਕੀਲ, ਕਾਰੋਬਾਰੀ, ਪ੍ਰਮੁੱਖ ਕਿਸਾਨ, ਮਹਿਲਾ ਚਿੰਤਕ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ ਸੇਵਕ ਸ਼ਾਮਲ ਹਨ। ਵਫ਼ਦ ਵਿੱਚ ਫੋਰਮ ਦੇ ਜਨਰਲ ਸੱਕਤਰ ਜਸਵਿੰਦਰ ਸਿੰਘ ਲਾਲੀ, ਮੰਤਰੀ ਸ੍ਰੀਮਤੀ ਨਵਨੀਤ ਕੌਰ ਅਤੇ ਡਾ. ਵਰਿੰਦਰ ਗਰਗ ਸ਼ਾਮਲ ਸਨ।
ਫੋਰਮ 'ਚ ਪੱਛਮੀ ਬੰਗਾਲ 'ਚ ਚੱਲ ਰਹੀ ਰਾਜਨੀਤਿਕ ਹਿੰਸਾ ਪ੍ਰਤੀ ਪੰਜਾਬ ਦੇ ਬੁੱਧੀਜੀਵੀਆਂ 'ਚ ਪਾਏ ਜਾ ਰਹੇ ਗੁੱਸੇ ਅਤੇ ਰੋਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਅੱਗੇ ਮੰਗ ਪੱਤਰ ਰਾਹੀ ਦਖਲ ਦੇਣ ਅਤੇ ਹੇਠਾ ਲਿਖੇ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ 94 ਲੋਕਾਂ ਦੀ ਮੌਤ, 2184 ਪਾਜ਼ੇਟਿਵ
1. ਹਿੰਸਾ ਨੂੰ ਤੁਰੰਤ ਰੋਕਿਆ ਜਾਵੇ।
2. ਹਿੰਸਾ ਦੇ ਜ਼ਿੰਮੇਵਾਰ ਲੋਕਾਂ ਨੂੰ ਸਜਾ ਦਿੱਤੀ ਜਾਵੇ।
3. ਹਿੰਸਾ ਦੇ ਪੀੜਤਾਂ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ ।
4. ਸਥਾਨਕ ਪੁਲਸ ਦੀ ਅਸਫਲਤਾ ਨੂੰ ਦੇਖਦੇ ਹੋਏ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
5. ਪੀੜਤਾਂ ਦੇ ਸੁਰੱਖਿਅਤ ਪੂਰਨਨਿਵਾਸ ਅਤੇ ਸੁਰੱਖਿਤ ਭਵਿੱਖ ਨੂੰ ਯਕੀਨੀ ਬਣਾਇਆ ਜਾਵੇ।