ਹੁਸ਼ਿਆਰਪੁਰ 'ਚ ਸ਼ਾਂਤੀਪੂਰਵਕ ਤਰੀਕੇ ਨਾਲ ਚੋਣ ਪ੍ਰਕਿਰਿਆ ਮੁਕੰਮਲ
Tuesday, Oct 15, 2024 - 03:45 PM (IST)

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ 10 ਬਲਾਕਾਂ ਵਿਚ ਸ਼ਾਮ 4 ਵਜੇ ਤੱਕ 62.05 ਫੀਸਦੀ ਪੋਲਿੰਗ ਹੋਈ, ਜਿਸ ਵਿਚ ਗੜ੍ਹਸ਼ੰਕਰ ਬਲਾਕ ਵਿਚ 52.39, ਮਾਹਿਲਪੁਰ ਵਿਚ 61.07, ਹੁਸ਼ਿਆਰਪੁਰ-1 ਵਿਚ 64.3 ਫੀਸਦੀ, ਹੁਸ਼ਿਆਰਪੁਰ-2 ਵਿਚ 60.28 ਫੀਸਦੀ, ਟਾਂਡਾ ਵਿਚ 62 ਫੀਸਦੀ, ਦਸੂਹਾ ਵਿਚ 64.53 ਫੀਸਦੀ, ਮੁਕੇਰੀਆਂ ਵਿਚ 59.83 ਫੀਸਦੀ, ਹਾਜੀਪੁਰ ਵਿਚ 65.91 ਫੀਸਦੀ, ਤਲਵਾੜਾ ਵਿਚ 64.93 ਫੀਸਦੀ ਅਤੇ ਬਲਾਕ ਭੂੰਗਾ ਵਿਚ 69.48 ਫੀਸਦੀ ਵੋਟਾਂ ਪਈਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇਲ੍ਹੇ ਦੇ 10 ਬਲਾਕਾਂ ਵਿਚ 1405 ਗ੍ਰਾਮ ਪੰਚਾਇਤਾਂ ਹਨ ਅਤੇ ਪੋਲਿੰਗ ਬੂਥਾਂ ਦੀ ਗਿਣਤੀ 1683 ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਸਰਪੰਚ ਅਹੁਦੇ ਲਈ ਕੁਲ 2730 ਅਤੇ ਪੰਚ ਅਹੁਦੇ ਲਈ 6751 ਉਮੀਦਵਾਰਾਂ ਨੇ ਚੋਣ ਲੜੀ ਹੈ। ਜ਼ਿਲੇ ਵਿਚ 265 ਪੰਚਾਇਤਾਂ ਸਰਬਸੰਮਤੀ ਨਾਲ ਪਹਿਲਾਂ ਹੀ ਚੁਣ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਵਿਚ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜ਼ਿੰਮੇਵਾਰੀ ਨਾਲ ਨਿਭਾਈ ਗਈ ਡਿਊਟੀ ਕਾਰਨ ਹੀ ਸਫਲਤਾਪੂਰਵਕ ਚੋਣਾਂ ਮੁਕੰਮਲ ਹੋਈਆਂ ਹਨ। ਉਨ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਸਮੂਹ ਵੋਟਰਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਐੱਸ.ਐੱਸ.ਪੀ. ਸੁਰਰਿੰਦਰ ਲਾਂਬਾ ਸਮੇਤ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰ ਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ