ਪੰਜਾਬ ਦੇ ਇਸ ਪੁਰਾਣੇ ਖੂਹ 'ਚੋਂ ਮਿਲੇ ਮਨੁੱਖੀ ਪਿੰਜਰਾਂ 'ਤੇ ਹੋਏ ਅਧਿਐਨ ਦੌਰਾਨ ਸਾਹਮਣੇ ਆਈ ਇਹ ਵੱਡੀ ਗੱਲ

Friday, Apr 29, 2022 - 11:36 AM (IST)

ਪੰਜਾਬ ਦੇ ਇਸ ਪੁਰਾਣੇ ਖੂਹ 'ਚੋਂ ਮਿਲੇ ਮਨੁੱਖੀ ਪਿੰਜਰਾਂ 'ਤੇ ਹੋਏ ਅਧਿਐਨ ਦੌਰਾਨ ਸਾਹਮਣੇ ਆਈ ਇਹ ਵੱਡੀ ਗੱਲ

ਚੰਡੀਗੜ੍ਹ (ਰਸ਼ਮੀ ਹੰਸ) : ਸਥਾਨਕ ਇਤਿਹਾਸਕਾਰ ਦੀ ਪਹਿਲ 'ਤੇ 28 ਫਰਵਰੀ, 2014 ਨੂੰ ਪੰਜਾਬ ਦੇ ਅਜਨਾਲਾ ਕਸਬੇ ਦੇ ਇਕ ਪੁਰਾਣੇ ਖੂਹ 'ਚੋਂ ਕਈ ਮਨੁੱਖੀ ਪਿੰਜਰਾਂ ਦੀਆਂ ਹੱਡੀਆਂ ਮਿਲੀਆਂ ਸਨ। ਹਾਲਾਂਕਿ ਕੁੱਝ ਇਤਿਹਾਸਕਾਰਾਂ ਦਾ ਰਾਏ ਹੈ ਕਿ ਇਹ ਪਿੰਜਰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਦੰਗਿਆਂ 'ਚ ਮਾਰੇ ਗਏ ਲੋਕਾਂ ਦੇ ਹਨ, ਜਦੋਂ ਕਿ ਵੱਖ-ਵੱਖ ਸਰੋਤਾਂ ਦੇ ਆਧਾਰ 'ਤੇ ਪ੍ਰਚੱਲਿਤ ਧਾਰਨਾ ਹੈ ਕਿ ਇਹ ਪਿੰਜਰ ਉਨ੍ਹਾਂ ਭਾਰਤੀ ਫ਼ੌਜੀਆਂ ਦੇ ਹਨ, ਜਿਨ੍ਹਾਂ ਦਾ ਕਤਲ 1857 ਦੇ ਵਿਦਰੋਹ ਦੌਰਾਨ ਅੰਗਰੇਜ਼ਾਂ ਨੇ ਕਰ ਦਿੱਤਾ ਸੀ, ਹਾਲਾਂਕਿ ਉਨ੍ਹਾਂ ਫ਼ੌਜੀਆਂ ਦੇ ਮਾਮਲੇ 'ਤੇ ਗੰਭੀਰ ਵਿਚਾਰ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ

ਇਸ ਵਿਸ਼ੇ ਦੀ ਅਸਲੀਅਤ ਪਤਾ ਕਰਨ ਲਈ ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਐਨਥ੍ਰੋਪਾਲੀਜਿਸਟ ਡਾ. ਜਗਮਿੰਦਰ ਸਿੰਘ ਸੇਹਰਾਵਤ ਨੇ ਇਨ੍ਹਾਂ ਪਿੰਜਰਾਂ ਦੇ ਡੀ. ਐੱਨ. ਏ. ਅਤੇ ਆਈਸੋਟੋਪ ਐਨਾਲੀਸਿਸ ਲਈ ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਭੇਜੇ। ਵਿਗਿਆਨੀਆਂ ਦੀਆਂ ਦੋ ਵੱਖ-ਵੱਖ ਟੀਮਾਂ ਨੇ ਡੀ. ਐੱਨ. ਏ. ਅਤੇ ਆਈਸੋਟੋਪ ਐਨਾਲੀਸਿਸ ਕੀਤਾ ਅਤੇ ਪਾਇਆ ਕਿ ਸ਼ਹੀਦ ਲੋਕ ਗੰਗਾ ਘਾਟੀ ਖੇਤਰ ਦੇ ਰਹਿਣ ਵਾਲੇ ਸਨ। ਇਹ ਅਧਿਐਨ ਵਿਗਿਆਨ ਦੀ ਮੈਗਜ਼ੀਨ ਫਰੰਟੀਅਰਜ਼ ਇਨ ਜੈਨੇਟਿਕਸ 'ਚ ਪ੍ਰਕਾਸ਼ਿਤ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੰਦਬੁੱਧੀ ਮੁੰਡੇ ਨਾਲ ਬਦਫ਼ੈਲੀ, ਮੁਲਜ਼ਮ ਨੇ ਮੋਟਰਸਾਈਕਲ 'ਤੇ ਘੁੰਮਾਉਣ ਬਹਾਨੇ ਕੀਤਾ ਕਾਰਾ

ਇਸ ਟੀਮ ਦੇ ਪ੍ਰਮੁੱਖ ਮੈਂਬਰ ਸੀ. ਸੀ. ਐੱਮ. ਬੀ. ਹੈਦਰਾਬਾਦ ਦੇ ਸੀਨਿਅਰ ਵਿਗਿਆਨੀ ਡਾ. ਕੁਮਾਰਸਾਮੀ ਥੰਗਰਾਜ ਨੇ ਕਿਹਾ ਕਿ ਇਸ ਅਧਿਐਨ ਤੋਂ ਪ੍ਰਾਪਤ ਅੰਕੜਿਆਂ ਤੋਂ ਹੀ ਸ਼ਹੀਦ ਫ਼ੌਜੀਆਂ ਦੇ ਭੂਗੋਲਿਕ ਉੱਦਮ ਬਾਰੇ ਸਟੀਕ ਜਾਣਕਾਰੀ ਮਿਲੀ ਹੈ। ਇਸ ਸੋਧ 'ਚ 50 ਸੈਂਪਲ ਡੀ. ਐੱਨ. ਏ. ਐਨਾਲੀਸਿਸ ਅਤੇ 85 ਸੈਂਪਲ ਆਈਸੋਟੋਪ ਐਨਾਲੀਸਿਸ ਲਈ ਇਸਤੇਮਾਲ ਕੀਤੇ ਗਏ। ਦੋਹਾਂ ਸੋਧ ਦੇ ਤਰੀਕਿਆਂ ਨੇ ਦੱਸਿਆ ਕਿ ਖੂਹ 'ਚੋਂ ਮਿਲੇ ਮਨੁੱਖੀ ਪਿੰਜਰ ਪੰਜਾਬ ਜਾਂ ਪਾਕਿਸਤਾਨ ਦੇ ਰਹਿਣ ਵਾਲੇ ਲੋਕਾਂ ਦੇ ਨਹੀਂ ਸਨ। ਡੀ. ਐੱਨ. ਏ. ਸੀਕਵੈਂਸ ਦੇ ਮੇਲ ਯੂ. ਪੀ., ਬਿਹਾਰ ਅਤੇ ਪੱਛਮੀ ਬੰਗਾਲ ਦੇ ਲੋਕਾਂ ਤੋਂ ਮਿਲੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News