ਪੰਜਾਬ ਦੇ ''ਐੱਨ. ਆਰ. ਆਈਜ਼'' ਲਈ ਬਜਟ ''ਚ ਵੱਡਾ ਐਲਾਨ
Saturday, Mar 24, 2018 - 11:49 AM (IST)

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਆਪਣਾ ਦੂਜਾ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਦੇ ਐੱਨ. ਆਰ. ਆਈਜ਼ ਭੈਣ-ਭਰਾਵਾਂ ਲਈ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਐੱਨ. ਆਰ. ਆਈ. ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਪੰਜਾਬ 'ਚ ਉਨ੍ਹਾਂ ਵਲੋਂ ਆਪਣੇ ਪਿੰਡਾਂ 'ਚ ਕਿਸੇ ਵੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਸ਼ੁਰੂ ਕੀਤੇ ਗਏ ਕੰਮਾਂ ਲਈ ਸਰਕਾਰ 50 ਫੀਸਦੀ ਦਾ ਯੋਗਦਾਨ ਦੇਵੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਐੱਨ. ਆਰ. ਆਈਜ਼ ਨੇ ਦੁਨੀਆ ਦੇ ਹਰ ਕੋਨੇ 'ਚ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਫਰੈਂਡਜ਼ ਆਫ ਪੰਜਾਬ (ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ) ਅਤੇ ਕੁਨੈਕਟ ਵਿਦ ਯੂਅਰ ਰੂਟਸ (ਸੀ. ਵਾਈ. ਆਰ.) ਅਧੀਨ, ਪੰਜਾਬ ਮੂਲ ਦੇ ਐੱਨ. ਆਰ. ਆਈਜ਼ ਨੂੰ ਪੰਜਾਬ 'ਚ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।