ਹੁਣ Pre-wedding ਲਈ ਦੇਣੇ ਪੈਣਗੇ ਪੈਸੇ, ਸਰਕਾਰ ਨੇ ਤੈਅ ਕਰ 'ਤੀ ਫੀਸ

Wednesday, Jul 31, 2024 - 06:26 PM (IST)

ਹੁਣ Pre-wedding ਲਈ ਦੇਣੇ ਪੈਣਗੇ ਪੈਸੇ, ਸਰਕਾਰ ਨੇ ਤੈਅ ਕਰ 'ਤੀ ਫੀਸ

ਫਰੀਦਕੋਟ : ਵਧੇਰੇ ਮਲੀਆ ਇਕੱਠਾ ਕਰਨ ਦੇ ਟੀਚੇ ਨਾਲ ਪੰਜਾਬ ਸਰਕਾਰ ਦੇ ਜਲ ਸਰੋਤ ਸੰਸਾਧਨ ਵਿਭਾਗ ਨੇ ਪ੍ਰੀ-ਵੈਡਿੰਗ, ਫਿਲਮ ਤੇ ਟੀਵੀ ਸੀਰੀਅਲ ਸ਼ੂਟਿੰਗ ਦੇ ਲਈ ਨਦੀਆਂ, ਨਹੀਰਾਂ, ਗੈਸਟਹਾਊਸ ਤੇ ਹੋਰ ਜਾਇਦਾਦਾਂ ਦਾ ਵਿਸਥਾਰ ਉਪਲੱਬਧ ਕਰਵਾਇਆ ਹੈ। ਸਰਕਾਰ ਨੇ ਇਨ੍ਹਾਂ ਖੂਬਸੂਰਤ ਨਜ਼ਾਰਿਆਂ ਨੂੰ ਇਤਿਹਾਸਕ ਮਹੱਤਵ ਦਿੰਦੇ ਹੋਏ ਫਿਲਮ ਨਿਰਮਾਤਾਵਾਂ, ਪ੍ਰੋਡਕਸ਼ਨ ਹਾਊਸ ਤੇ ਯਾਦਗਾਰ ਪ੍ਰੀਵੈਡਿੰਗ ਸ਼ੂਟਿੰਗ ਦੀ ਯੋਜਨਾ ਬਣਾਉਣ ਵਾਲਿਆਂ ਦੇ ਵਿਚਾਲੇ ਇਕ ਆਕਰਸ਼ਕ ਨਜ਼ਾਰਾ ਬਣਾਉਣ ਲਈ ਪਹਿਲ ਕੀਤੀ ਹੈ।

ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਿਰਧਾਰਿਤ ਫੀਸ ਅਦਾ ਕਰਕੇ ਇਨ੍ਹਾਂ ਥਾਵਾਂ 'ਤੇ ਸ਼ੂਟਿੰਗ ਕਰਵਾਈ ਜਾ ਸਕਦੀ ਹੈ। ਡੀਸੀ ਨੇ ਕਿਹਾ ਕਿ ਫਿਲਮ, ਗੀਤ ਅਤੇ ਹੋਰ ਵਪਾਰਕ ਸ਼ੂਟਿੰਗ ਦੇ ਉਦੇਸ਼ਾਂ ਲਈ 10 ਤੋਂ ਵੱਧ ਕਰੂ ਮੈਂਬਰਾਂ ਦੀ ਟੀਮ ਲਈ 20,000 ਰੁਪਏ ਪ੍ਰਤੀ ਦਿਨ ਅਤੇ 10 ਜਾਂ ਇਸ ਤੋਂ ਘੱਟ ਵਿਅਕਤੀਆਂ ਲਈ 8,000 ਰੁਪਏ ਪ੍ਰਤੀ ਦਿਨ ਫੀਸ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਸ਼ੂਟ ਲਈ 5,000 ਰੁਪਏ ਪ੍ਰਤੀ ਦਿਨ ਅਤੇ ਫੋਟੋਸ਼ੂਟ ਲਈ 2,500 ਰੁਪਏ ਪ੍ਰਤੀ ਦਿਨ ਫੀਸ ਅਦਾ ਕਰਨੀ ਪਵੇਗੀ। ਅਜਿਹੇ ਮਾਮਲਿਆਂ ਵਿੱਚ ਜਿੱਥੇ ਸ਼ੂਟਿੰਗ ਵਿੱਚ 15 ਦਿਨਾਂ ਤੋਂ ਵੱਧ ਸਮਾਂ ਲੱਗਦਾ ਹੈ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ।


author

Baljit Singh

Content Editor

Related News