ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 1062 ਨਵੇਂ ਮਾਮਲੇ ਆਏ ਸਾਹਮਣੇ, 38 ਦੀ ਮੌਤ

Monday, Oct 05, 2020 - 08:21 PM (IST)

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1062 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 38 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 119186 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3641 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 22335 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1038 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1973958 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 156, ਜਲੰਧਰ 98, ਪਟਿਆਲਾ 41, ਐਸ. ਏ. ਐਸ. ਨਗਰ 40, ਅੰਮ੍ਰਿਤਸਰ 178, ਬਠਿੰਡਾ 70, ਗੁਰਦਾਸਪੁਰ 56, ਹੁਸ਼ਿਆਰਪੁਰ 64, ਫਿਰੋਜ਼ਪੁਰ 47, ਪਠਾਨਕੋਟ 46, ਸੰਗਰੂਰ 12, ਕਪੂਰਥਲਾ 61, ਫਰੀਦਕੋਟ 23, ਸ੍ਰੀ ਮੁਕਤਸਰ ਸਾਹਿਬ 28, ਫਾਜ਼ਿਲਕਾ 50, ਮੋਗਾ 6, ਰੋਪੜ 8, ਫਤਿਹਗੜ੍ਹ ਸਾਹਿਬ 9, ਬਰਨਾਲਾ 11, ਤਰਨਤਾਰਨ 14, ਐਸ. ਬੀ. ਐਸ. ਨਗਰ 31 ਅਤੇ ਮਾਨਸਾ ਤੋਂ 13 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 38 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਲੁਧਿਆਣਾ 'ਚ 8, ਅੰਮ੍ਰਿਤਸਰ 5, ਜਲੰਧਰ 'ਚ 6, ਫਤਿਹਗੜ੍ਹ ਸਾਹਿਬ 3, ਹੁਸ਼ਿਆਰਪੁਰ 'ਚ 3, ਰੋਪਡ਼ 'ਚ 3, ਗੁਰਦਾਸਪੁਰ 'ਚ 2, ਸ੍ਰੀ ਮੁਕਤਸਰ ਸਾਹਿਬ 2, ਐਸ. ਬੀ. ਐਸ ਨਗਰ 'ਚ 1, ਕਪੂਰਥਲਾ 1, ਮੋਗਾ 1, ਐਸ. ਏ. ਐਸ. ਨਗਰ 1, ਪਟਿਆਲਾ 'ਚ 1 ਅਤੇ ਫਿਰੋਜ਼ਪੁਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।


Bharat Thapa

Content Editor

Related News