ਪੰਜਾਬ ਨੈਸ਼ਨਲ ਬੈਂਕ 'ਚ ਹੋ ਗਈ ਵੱਡੀ ਵਾਰਦਾਤ, ਸੀ. ਸੀ. ਟੀ. ਵੀ. ਦੇਖ ਉਡੇ ਹੋਸ਼

Tuesday, Jun 02, 2026 - 06:29 PM (IST)

ਪੰਜਾਬ ਨੈਸ਼ਨਲ ਬੈਂਕ 'ਚ ਹੋ ਗਈ ਵੱਡੀ ਵਾਰਦਾਤ, ਸੀ. ਸੀ. ਟੀ. ਵੀ. ਦੇਖ ਉਡੇ ਹੋਸ਼

ਦਸੂਹਾ (ਝਾਵਰ) : ਦਸੂਹਾ ਦੇ ਨਜ਼ਦੀਕ ਪੈਂਦੇ ਕਸਬਾ ਉੱਚੀ ਬਸੀ ਵਿਖੇ ਬੀਤੀ ਰਾਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਉੱਚੀ ਬਸੀ ਵਿਖੇ ਚੋਰ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ। ਚੋਰ ਨੇ ਅੰਦਰ ਸੇਫ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅਸਫਲ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਨਿਖਿਲ ਭਗਤ ਅਤੇ ਥਾਣਾ ਦਸੂਹਾ ਦੇ ਮੁਖੀ ਹਰ ਪ੍ਰੇਮ ਸਿੰਘ ਜਾਂਚ ਅਧਿਕਾਰੀ ਐੱਸ. ਆਈ. ਮਨਜੀਤ ਕੌਰ ਨੇ ਦੱਸਿਆ ਕਿ ਚੋਰ ਨੇ ਅੰਦਰ ਦਾਖਲ ਹੋ ਕੇ ਨੁਕਸਾਨ ਕੀਤਾ ਇਕ ਟੈਬਲੇਟ ਲੈ ਗਿਆ ਤੇ ਬਾਕੀ ਸਮਾਨ ਬਚ ਗਿਆ। 

ਇਹ ਵੀ ਪੜ੍ਹੋ : ਅਧਿਆਪਕ ਜਗਦੀਪ ਸਿੰਘ ਕਤਲ ਕਾਂਡ 'ਚ ਜਥੇਦਾਰ ਗੜਗੱਜ ਦਾ ਵੱਡਾ ਬਿਆਨ

PunjabKesari

ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਚੋਰ ਦਾ ਜਲਦੀ ਪਤਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਇਕ ਚੋਰ ਹੀ ਸੀਸੀਟੀਵੀ ਕੈਮਰੇ ਵਿਚ ਨਜ਼ਰ ਆ ਰਿਹਾ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਅਤੇ ਜਲਦੀ ਹੀ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : 30 ਸਾਲਾਂ ਤੋਂ ਲਟਕਿਆ ਮਾਮਲਾ ਸੁਲਝਿਆ, 1100 ਤੋਂ ਵੱਧ ਤਰੱਕੀਆਂ ਦਾ ਰਾਹ ਸਾਫ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News