ਪੰਜਾਬ ਦੀ ਇਸ ਵਿਧਾਇਕਾ ਦੇ ਘਰ ਆਈਆਂ ਖ਼ੁਸ਼ੀਆਂ, ਪਰਮਾਤਮਾ ਨੇ ਬਖ਼ਸ਼ੀ ਪੁੱਤ ਦੀ ਦਾਤ
Tuesday, Sep 05, 2023 - 03:49 PM (IST)

ਸੰਗਰੂਰ (ਵੈੱਬ ਡੈਸਕ, ਵਿਕਾਸ, ਕਾਂਸਲ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਘਰ ਖ਼ੁਸ਼ੀਆਂ ਆਈਆਂ ਹਨ। ਵਿਧਾਇਕਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਇਸ ਖ਼ੁਸ਼ੀ ਦੇ ਮਿਲਣ ਮਗਰੋਂ ਸਾਰਾ ਪਰਿਵਾਰ ਇਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ। ਦੱਸਣਯੋਗ ਹੈ ਕਿ ਵਿਧਾਇਕਾ ਬਣਨ ਤੋਂ ਬਾਅਦ ਕਰੀਬ ਇਕ ਸਾਲ ਪਹਿਲਾਂ ਨਰਿੰਦਰ ਕੌਰ ਭਰਾਜ ਦਾ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਸੀ। ਉਨ੍ਹਾਂ ਵੱਲੋਂ ਆਪਣੀ ਖ਼ੁਸ਼ੀ ਫੇਸਬੁੱਕ 'ਤੇ ਪੋਸਟ ਪਾ ਕੇ ਜਨਤਾ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਜਨਮੇ ਪੁੱਤਰ ਦੀ ਵੀ ਤਸਵੀਰ ਸਾਂਝ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਬਿਜਲੀ ਖ਼ਪਤਕਾਰਾਂ ਲਈ ਖ਼ੁਸ਼ਖ਼ਬਰੀ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਸਬੰਧੀ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਨੇ ਦੱਸਿਆ ਕਿ ਨਰਿੰਦਰ ਕੌਰ ਭਰਾਜ ਨੂੰ ਕੱਲ੍ਹ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਅੱਜ ਸਵੇਰੇ ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਂ-ਪੁੱਤਰ ਦੋਵੇਂ ਹੀ ਪੂਰੀ ਤਰ੍ਹਾਂ ਤੰਦਰੁੱਸਤ ਹਨ। ਅੱਜ ਸਵੇਰ ਨਰਿੰਦਰ ਕੌਰ ਭਰਾਜ ਨੇ ਸ਼ੋਸ਼ਲ ਮੀਡੀਆ ਪੇਜ 'ਤੇ ਆਪਣੇ ਨਵਜੰਮੇ ਬੱਚੇ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਪੁੱਤਰ ਦੀ ਦਾਤ ਬਖਸ਼ਣ ਲਈ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕੀਤਾ ਤਾਂ ਉਨ੍ਹਾਂ ਦੇ ਸ਼ੋਸ਼ਲ ਮੀਡੀਆ ਪੇਜ 'ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਪੋਸਟਮਾਰਟਮ ਲਈ ਹਸਪਤਾਲ 'ਚ ਰੱਖੀ ਔਰਤ ਦੀ ਲਾਸ਼ ਨਾਲ ਜੋ ਹੋਇਆ, ਹਰ ਕੋਈ ਰਹਿ ਗਿਆ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8