ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ

Friday, Aug 02, 2024 - 05:09 PM (IST)

ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ

ਹਾਜੀਪੁਰ (ਜੋਸ਼ੀ)- ਹਿਮਾਚਲ ’ਚ ਬੱਦਲ ਫਟਣ ਅਤੇ ਮਲਾਨਾ ਡੈਮ ਟੁੱਟਣ ਨਾਲ ਪੰਡੋਹ ਡੈਮ ਝੀਲ ’ਚ ਪਾਣੀ ਦਾ ਪੱਧਰ ਵਧਣ ਕਰਕੇ ਪੰਡੋਹ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਪੌਂਗ ਡੈਮ ਝੀਲ ਦਾ ਪਾਣੀ ਦਾ ਪੱਧਰ ਇਕ ਦਿਨ ’ਚ ਕਰੀਬ 5 ਫੁੱਟ ਵਧਿਆ ਹੈ ਪਰ ਪਾਣੀ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 65 ਫੁੱਟ ਦੂਰ ਹੈ। ਕਿਉਂਕਿ ਪੌਂਗ ਡੈਮ ਵਿਖੇ ਖ਼ਤਰੇ ਦਾ ਨਿਸ਼ਾਨ 1390 ਫੁੱਟ ਰੱਖਿਆ ਗਿਆ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਖੇ ਪਾਣੀ ਦਾ ਪੱਧਰ 1325.16 ਫੁੱਟ ਨੋਟ ਕੀਤਾ ਗਿਆ, ਜੋ ਪਿਛਲੇ ਸਾਲ ਤੋਂ 12 ਫੁੱਟ ਹੇਠਾਂ ਹੈ। ਪਿਛਲੇ ਸਾਲ 1 ਅਗਸਤ ਨੂੰ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ 1336.77 ਫੁੱਟ ਸੀ। ਜਾਣਕਾਰੀ ਅਨੁਸਾਰ 31 ਜੁਲਾਈ 2024 ਨੂੰ ਪੌਂਗ ਡੈਮ ਝੀਲ ਦਾ ਪਾਣੀ ਦਾ ਪੱਧਰ 1320.06 ਫੁੱਟ ਸੀ, ਜੋ ਇਕ ਦਿਨ ’ਚ 5 ਫੁੱਟ ਵਧਿਆ ਹੈ। ਪੌਂਗ ਡੈਮ ਝੀਲ ’ਚ 1 ਲੱਖ 75 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਆਉਟ ਫਲੋ 11500 ਕਿਊਸਿਕ ਹੈ। ਹੁਣ ਵੇਖਣਾ ਇਹ ਹੈ ਕਿ ਹਿਮਾਚਲ ਦੇ ਪੰਡੋਹ ਡੈਮ ਦੇ ਖੋਲ੍ਹੇ ਗਏ ਗੇਟਾਂ ਦਾ ਅਸਰ ਪੌਂਗ ਡੈਮ ਝੀਲ ’ਚ ਕਿੰਨਾ ਪੈਂਦਾ ਹੈ। 

ਇਹ ਵੀ ਪੜ੍ਹੋ-  ਪਤੀ ਬਣਿਆ ਹੈਵਾਨ, ਪਤਨੀ ਦੀ ਡੰਡੇ ਨਾਲ ਕੁੱਟਮਾਰ ਕਰਕੇ ਦਿੱਤੀ ਬੇਰਹਿਮ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News