ਪੰਜਾਬ ਦੁਬਈ ਤੋਂ ਵੱਧ ਹੋ ਸਕਦੈ ਅਮੀਰ : ਬੈਂਸ
Sunday, Feb 03, 2019 - 09:42 PM (IST)

ਸੰਗਰੂਰ— ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਇਸ ਵਾਰ ਦੇ ਬਜ਼ਟ ਵਿੱਚ ਕਿਸਾਨ, ਵਪਾਰੀ ਅਤੇ ਉਦਯੋਗਪਤੀ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ, ਬਜ਼ਟ ਇੱਕ ਛਲਾਵਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਨੂੰ ਪੜ੍ਹਾਈ ਪਾਸ ਕਰਨ ਤੋਂ ਬਾਅਦ ਕਾਲਜਾਂ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ, ਕਿਉਂਕਿ ਸਰਕਾਰ ਵੱਲੋਂ ਕਾਲਜਾਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਫੀਸ ਅਜੇ ਤੱਕ ਨਹੀਂ ਮਿਲੀ ਹੈ। ਇਸ ਮੌਕੇ ਪਾਰਟੀ ਵੱਲੋਂ ਕ੍ਰਾਂਤੀ ਚੌਕ ਧੂਰੀ ਵਿਖੇ ਰੱਖੀ ਗਈ ਰੈਲੀ ਵਿੱਚ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਬਣੇ ਕਾਨੂੰਨ ਵਿੱਚ ਪੰਜਾਬ ਦਾ ਰਾਜਸਥਾਨ ਸਰਕਾਰ ਵੱਲ 16 ਲੱਖ ਕਰੋੜ ਦਾ ਬਕਾਇਆ ਹੈ ਅਤੇ ਪੰਜਾਬ ਸਿਰ ਚੜ੍ਹਿਆ ਕਰਜਾ ੩ ਲੱਖ ਕਰੋੜ ਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਦੋਵਾਂ ਨੂੰ ਮਿਲਾਉਣ ਤੋਂ ਬਾਅਦ ਵੀ ਅਗਰ ਰਾਜਸਥਾਨ ਸਰਕਾਰ ਤੋਂ ੧੬ ਲੱਖ ਕਰੋੜ ਦੀ ਵਸੂਲੀ ਹੁੰਦੀ ਹੈ ਤਾਂ 12 ਲੱਖ ਕਰੋੜ ਰੂਪਿਆ ਪੰਜਾਬ ਪਾਸ ਬਚਦਾ ਹੈ ਅਤੇ ਇਹਨਾਂ ਪੈਸਿਆਂ ਨਾਲ ਪੰਜਾਬ ਦੁਬਈ ਤੋਂ ਵੱਧ ਅਮੀਰ ਹੋ ਸਕਦਾ ਹੈ।