ਪੰਜਾਬ ਮੈਰਿਜ ਪੈਲੇਸ ਤੇ ਰਿਜ਼ਾਰਟਸ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ
Thursday, Dec 15, 2022 - 03:20 AM (IST)
ਚੰਡੀਗੜ੍ਹ (ਬਿਊਰੋ) : ਸੂਬੇ 'ਚ ਰੋਡ ਅਕਸੈੱਸ (ਸੜਕ ਤੱਕ ਪਹੁੰਚ) ਦੀ ਸਰਕਾਰੀ ਫੀਸ ਸਬੰਧੀ ਪੰਜਾਬ ਮੈਰਿਜ ਪੈਲੇਸ ਅਤੇ ਰਿਜ਼ਾਰਟਸ ਐਸੋਸੀਏਸ਼ਨ ਦਾ ਵਫਦ ਬੁੱਧਵਾਰ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਮਿਲਿਆ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਫੀਸ ਮੈਰਿਜ ਪੈਲੇਸ ਵਾਲੇ ਭਰਨ ਅਤੇ ਪੁਰਾਣੇ ਬਕਾਏ ਬਾਰੇ ਪ੍ਰਸਤਾਵ ਤਿਆਰ ਕਰਕੇ ਦੇਣ, ਜਿਸ ਬਾਰੇ ਵਿਚਾਰ ਕੀਤਾ ਜਵੇਗਾ।
ਇਹ ਵੀ ਪੜ੍ਹੋ : 'ਦਿੱਲੀ ਏਅਰਪੋਰਟ 'ਤੇ ਸਥਿਤੀ ਨਾਰਮਲ ਹੋਣ 'ਚ ਲੱਗਣਗੇ 7-10 ਦਿਨ' : ਹਵਾਬਾਜ਼ੀ ਮੰਤਰੀ ਸਿੰਧੀਆ
ਇਸ ਤੋਂ ਬਾਅਦ ਪੰਜਾਬ ਮੈਰਿਜ ਪੈਲੇਸ ਅਤੇ ਰਿਜ਼ਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਤੇ ਜਨਰਲ ਸਕੱਤਰ ਮਨਵਿੰਦਰ ਸਿੰਘ ਗੋਲਡੀ ਦੀ ਪ੍ਰਧਾਨਗੀ 'ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲੇ, ਜਿਨ੍ਹਾਂ ਨੇ ਮੈਰਿਜ ਪੈਲੇਸ ਅਤੇ ਰਿਜ਼ਾਰਟਸ ਨੂੰ ਰੋਡ ਅਕਸੈੱਸ ਲਈ ਪਿਛਲੇ 8 ਸਾਲ ਤੋਂ ਫੀਸ ਨਾ ਭਰਨ ਸਬੰਧੀ ਨੋਟਿਸ ਮਿਲਣ ਦਾ ਮਾਮਲਾ ਧਿਆਨ 'ਚ ਲਿਆਂਦਾ। ਇਸ ਸਬੰਧੀ ਪੰਜਾਬ ਮੈਰਿਜ ਪੈਲੇਸ ਅਤੇ ਰਿਜ਼ਾਰਟਸ ਐਸੋਸੀਏਸ਼ਨ ਦੇ ਵਫਦ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਫੀਸ ਬਿਨਾਂ ਦੇਰੀ ਭਰੀ ਜਾਵੇ ਅਤੇ ਬਾਕੀ ਸਾਲਾਂ ਦੇ ਬਕਾਏ ਬਾਰੇ ਲਿਖਤੀ ਪ੍ਰਸਤਾਵ ਦਿੱਤਾ ਜਾਵੇ, ਜਿਸ ਬਾਰੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਨੂੰ ਅੱਗ ਲਾਉਣ ਦੇ ਮਾਮਲੇ ‘ਤੇ ਬੋਲੇ SGPC ਪ੍ਰਧਾਨ ਧਾਮੀ, ਜਾਣੋ ਕੀ ਕਿਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।