...ਜਦੋਂ ਇਕ ਹਲਕੇ ਤੋਂ ਬਣਦੇ ਸਨ 2 ਐੱਮ. ਪੀ

Thursday, Mar 14, 2019 - 01:02 PM (IST)

...ਜਦੋਂ ਇਕ ਹਲਕੇ ਤੋਂ ਬਣਦੇ ਸਨ 2 ਐੱਮ. ਪੀ

ਜਲੰਧਰ, (ਨਰੇਸ਼)– ਦੇਸ਼ ਅਗਲੇ ਮਹੀਨੇ ਲੋਕ ਸਭਾ ਹਲਕਿਆਂ ’ਤੇ ਵੋਟਿੰਗ ਦੇ ਦੌਰ ’ਚ ਲੰਘੇਗਾ ਪਰ ਸਥਿਤੀ ਹਮੇਸ਼ਾ ਅਜਿਹੀ ਨਹੀਂ ਸੀ। ਇਕ ਦੌਰ ਅਜਿਹਾ ਵੀ ਸੀ ਜਦੋਂ ਲੋਕ ਇਕ-ਇਕ ਹਲਕੇ ਤੋਂ 2-2 ਐੱਮ. ਪੀ. ਲਈ ਚੋਣ ਕਰਦੇ ਸਨ। ਆਜ਼ਾਦੀ ਤੋਂ ਬਾਅਦ ਹੋਈਆਂ 1951-52 ਅਤੇ 1957 ਦੀਆਂ ਚੋਣਾਂ ਦੌਰਾਨ ਲੋਕਾਂ ਨੇ ਇਕ-ਇਕ ਹਲਕੇ ਤੋਂ 2-2 ਸੰਸਦ ਮੈਂਬਰਾਂ ਨੂੰ ਚੁਣਿਆ ਸੀ। ਪਹਿਲਾਂ ਚੋਣਾਂ ਦੌਰਾਨ 401 ਹਲਕਿਆਂ ਤੋਂ 489 ਸੰਸਦ ਮੈਂਬਰ ਚੁਣੇ ਗਏ ਸੀ ਜਦੋਂਕਿ ਦੂਜੀਆਂ ਚੋਣਾਂ ਦੌਰਾਨ 403 ਹਲਕਿਆਂ ’ਚੋਂ 494 ਸੰਸਦ ਮੈਂਬਰ ਚੁਣੇ ਗਏ। ਪਹਿਲਾਂ ਚੋਣਾਂ ਦੌਰਾਨ 306 ਹਲਕਿਆਂ ’ਚ ਇਕ-ਇਕ ਸੰਸਦ ਮੈਂਬਰ ਚੁਣਿਆ ਗਿਆ ਜਦੋਂਕਿ 86 ਹਲਕਿਆਂ ’ਚ 2-2 ਸੰਸਦ ਮੈਂਬਰ ਚੁਣੇ ਗਏ। ਇਕ ਹਲਕਾ ਅਜਿਹਾ ਵੀ ਸੀ ਜਿਥੋਂ 3 ਸੰਸਦ ਮੈਂਬਰ ਚੁਣੇ ਗਏ ਸਨ। ਇਸ ਪ੍ਰਕਿਰਿਆ ’ਤੇ 1961 ’ਚ ਬ੍ਰੇਕ ਲੱਗੀ ਜਦੋਂ ਟੂ ਮੈਂਬਰ ਕਾਂਸਟੀਚਿਊਂਸੀਜ਼ ਐਬੋਲਿਸ਼ਨ ਐਕਟ 1961 ਸੰਸਦ ’ਚ ਪਾਸ ਕੀਤਾ ਗਿਆ। ਉਸ ਤੋਂ ਬਾਅਦ 1962 ’ਚ ਹੋਈਆਂ ਅਗਲੀਆਂ ਚੋਣਾਂ ’ਚ 494 ਹਲਕਿਆਂ ’ਚ 494 ਸੰਸਦ ਮੈਂਬਰਾਂ ਦੀ ਚੋਣ ਲਈ ਹੀ ਚੋਣਾਂ ਹੋਈਆਂ।

PunjabKesari

ਪੰਜਾਬ ਤੋਂ ਜਾਂਦੇ ਸਨ 23 ਸੰਸਦ ਮੈਂਬਰ
ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਦੌਰਾਨ ਪੰਜਾਬ ਦੀ ਵੰਡ ਨਹੀਂ ਹੋਈ ਸੀ ਅਤੇ ਪੰਜਾਬ ਤੋਂ ਇਲਾਵਾ ਪਟਿਆਲਾ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ ਨਾਂ ਦੀ ਰਿਆਸਤ ਹੋਂਦ ’ਚ ਸੀ ਅਤੇ ਇਨ੍ਹਾਂ ਦੋਹਾਂ ਸਥਾਨਾਂ ਨੂੰ ਮਿਲਾ ਕੇ ਕੁਲ 23 ਸੰਸਦ ਮੈਂਬਰ ਸੰਸਦ ’ਚ ਜਾਂਦੇ ਸਨ। ਇਨ੍ਹਾਂ ’ਚੋਂ ਪੰਜਾਬ ’ਚ 15 ਹਲਕੇ ਸਨ, ਜਿਨ੍ਹਾਂ ’ਚੋਂ 18 ਸੰਸਦ ਮੈਂਬਰ ਚੁਣੇ ਜਾਂਦੇ ਸਨ ਕਿਉਂਕਿ 12 ਹਲਕੇ ਸਿੰਗਲ ਸੀਟ ਵਾਲੇ ਸਨ ਜਦੋਂ ਕਿ ਕਰਨਾਲ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਤੋਂ 2-2 ਸੰਸਦ ਮੈਂਬਰ ਚੁਣੇ ਜਾਂਦੇ ਸਨ। ਇਸੇ ਤਰ੍ਹਾਂ ਈਸਟਰਨ ਪੰਜਾਬ ਦੇ 4 ਹਲਕਿਆਂ ਤੋਂ 5 ਸੰਸਦ ਮੈਂਬਰ ਚੁਣੇ ਜਾਂਦੇ ਸਨ ਕਿਉਂਕਿ 3 ਹਲਕੇ ਸਿੰਗਲ ਸੀਟ ਵਾਲੇ ਸਨ ਜਦੋਂਕਿ ਕਪੂਰਥਲਾ-ਬਠਿੰਡਾ ਸੀਟ ਤੋਂ 2 ਸੰਸਦ ਮੈਂਬਰ ਚੁਣੇ ਜਾਂਦੇ ਸਨ।

PunjabKesari

ਕਪੂਰਥਲਾ-ਬਠਿੰਡਾ ਇਕ ਹਲਕਾ ਸੀ, ਜਿਸ ਦੇ ਦੋ ਸੰਸਦ ਮੈਂਬਰ ਸਨ

1951 ਦੀਆਂ ਚੋਣਾਂ ਦੀ ਵੋਟ ਸ਼ੇਅਰ 

PunjabKesari


Related News