ਕੋਰੋਨਾ ਕਹਿਰ : ਪੰਜਾਬ ਸਰਕਾਰ ਵੱਲੋਂ ''ਰੈਂਡਮ ਟੈਸਟਿੰਗ'' ਜਲਦ ਸ਼ੁਰੂ ਕਰਨ ਦੀ ਸੰਭਾਵਨਾ

Wednesday, May 13, 2020 - 11:44 AM (IST)

ਕੋਰੋਨਾ ਕਹਿਰ : ਪੰਜਾਬ ਸਰਕਾਰ ਵੱਲੋਂ ''ਰੈਂਡਮ ਟੈਸਟਿੰਗ'' ਜਲਦ ਸ਼ੁਰੂ ਕਰਨ ਦੀ ਸੰਭਾਵਨਾ

ਚੰਡੀਗੜ੍ਹ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਵਲੋਂ ਵੀਰਵਾਰ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦੀ ਰੈਂਡਮ ਟੈਸਟਿੰਗ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਕੋਵਿਡ-19 ਦੇ ਰਾਜ ਸਿਹਤ ਵਿਭਾਗ ਦੇ ਬੁਲਾਰੇ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਇਕ ਜਾਂ ਦੋ ਦਿਨਾਂ 'ਚ ਰੈਂਡਮ ਟੈਸਟਿੰਗ ਦੀ ਯੋਜਨਾ ਬਣਾਈ ਹੈ ਅਤੇ ਇਸ ਬਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਕ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 5 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਉਨ੍ਹਾਂ ਕਿਹਾ ਕਿ ਇਸ ਟੈਸਟਿੰਗ ਦਾ ਮਕਸਦ ਕਮਿਊਨਿਟੀ ਪੱਧਰ 'ਤੇ ਕੋਰੋਨਾ ਵਾਇਰਸ ਦੇ ਫੈਲਾਅ ਦੀ ਜਾਂਚ ਕਰਨਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਗਾਈਡ ਲਾਈਨ ਮੁਤਾਬਕ ਜ਼ਿਲ੍ਹਾ ਸਿਹਤ ਅਧਿਕਾਰੀ ਹਰੇਕ ਜ਼ਿਲ੍ਹੇ 'ਚੋਂ ਰੋਜ਼ਾਨਾ 200 ਰੈਂਡਮ ਟੈਸਟਿੰਗ ਕਰਨਗੇ, ਜਿਵੇਂ ਕਿ ਉਹ ਆਰ. ਟੀ.-ਪੀ. ਸੀ. ਆਰ. ਟੈਸਟ ਕਰਦੇ ਹਨ। ਇਸ ਮੁਤਾਬਕ 25 ਲੋਕਾਂ ਦੇ ਗਰੁੱਪ 'ਚੋਂ ਇਕ ਰੈਂਡਮ ਟੈਸਟ ਲਿਆ ਜਾਵੇਗਾ। ਜੇਕਰ ਇਹ ਰੈਂਡਮ ਸੈਂਪਲ ਨੈਗੇਟਿਵ ਪਾਇਆ ਜਾਂਦਾ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ 25 ਮੈਂਬਰਾਂ ਦਾ ਉਹ ਗਰੁੱਪ, ਜਿਸ 'ਚੋਂ ਇਹ ਸੈਂਪਲ ਲਿਆ ਗਿਆ ਹੈ, ਉਹ ਸਾਰੇ ਹੀ ਨੈਗੇਟਿਵ ਹਨ ਅਤੇ ਇਸੇ ਤਰ੍ਹਾਂ ਜੇਕਰ ਸੈਂਪਲ ਦਾ ਨਤੀਜ਼ਾ ਪਾਜ਼ੇਟਿਵ ਹੁੰਦਾ ਹੈ ਤਾਂ ਸਾਰੇ 25 ਗਰੁੱਪ ਮੈਂਬਰਾਂ ਦੇ ਇੱਕ-ਇੱਕ ਕਰਕੇ ਸੈਂਪਲ ਲਾਏ ਜਾਣਗੇ। ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਤੋਂ ਹੀ 5 ਲੋਕਾਂ ਦੇ ਗਰੁੱਪ ਤੋਂ ਰੈਂਡਮ ਸੈਂਪਲ ਇਕੱਠੇ ਕਰ ਰਹੇ ਹਾਂ ਅਤੇ ਜਿਨ੍ਹਾਂ 'ਚੋਂ ਜ਼ਿਆਦਾਤਾਰ ਸੈਂਪਲ ਨੈਗੇਟਿਵ ਹੀ ਆ ਰਹੇ ਹਨ ਪਰ ਜ਼ਿਆਦਾਤਰ ਪਾਜ਼ੇਟਿਵ ਮਰੀਜ਼ਾਂ 'ਚ ਕਿਸੇ ਵੀ ਤਰ੍ਹਾਂ ਦੇ ਕੋਈ ਕੋਰੋਨਾ ਲੱਛਣ ਦਿਖਾਈ ਨਹੀਂ ਦਿੰਦੇ। 
ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਵਲੋਂ ਵੱਡਾ ਹੰਗਾਮਾ, ਜਾਣੋ ਪੂਰਾ ਮਾਮਲਾ
 


author

Babita

Content Editor

Related News