ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ
Friday, Oct 30, 2020 - 08:42 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਪੰਜਾਬ ਦੇ ਸਰਕਾਰੀ ਦਫਤਰਾਂ 'ਚ ਹੁਣ ਹਾਜ਼ਰ ਹੋਵੇਗਾ 100 ਫ਼ੀਸਦੀ ਸਟਾਫ਼
ਚੰਡੀਗੜ੍ਹ (ਰਮਨਜੀਤ): ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਸਰਕਾਰੀ ਦਫਤਰਾਂ ਵਿਚ 50 ਫ਼ੀਸਦੀ ਸਟਾਫ਼ ਦੀ ਹਾਜ਼ਰੀ ਸਬੰਧੀ ਜਾਰੀ ਕੀਤੀ ਗਈਆਂ ਹਿਦਾਇਤਾਂ ਨੂੰ ਵਾਪਸ ਲੈ ਲਿਆ ਹੈ। ਹੁਣ ਸਰਕਾਰੀ ਦਫ਼ਤਰਾਂ ਵਿਚ ਆਮ ਦਿਨਾਂ ਦੀ ਤਰ੍ਹਾਂ 100 ਫ਼ੀਸਦੀ ਸਟਾਫ਼ ਹਾਜ਼ਰ ਹੋਵੇਗਾ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ
]ਚੰਡੀਗੜ੍ਹ— ਪੰਜਾਬ ਸਰਕਾਰ ਆਪਣੇ ਪ੍ਰਮੁੱਖ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ 'ਪੰਜਾਬ ਜੌਬ ਹੈਲਪਲਾਈਨ' ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰੋਗਰਾਮ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮਹਿਕਮੇ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ। ਕਾਲ ਸੈਂਟਰ ਦੇ ਵਿਅਕਤੀ ਕਾਲ ਕਰਨ ਵਾਲੇ ਵਿਅਕਤੀ ਦੀ ਸੁਵਿਧਾ ਮੁਤਾਬਕ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਸਵਾਲਾਂ/ਕਾਲਾਂ ਦਾ ਜਵਾਬ ਦੇਣਗੇ।
ਜਾਖੜ ਦਾ ਮੋਦੀ 'ਤੇ ਤੰਜ, ਕਿਹਾ-ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ 'ਮੋਦੀ ਸਰਕਾਰ'
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ, ਜੀ. ਐੱਸ. ਟੀ. ਰਾਹੀਂ ਭਾਜਪਾ ਦੀ ਕੇਂਦਰ ਸਰਕਾਰ ਨੇ ਛੋਟੋ ਵਪਾਰੀ ਨੂੰ ਤਬਾਹ ਕਰ ਦਿੱਤਾ ਸੀ ਅਤੇ ਹੁਣ ਕਾਲੇ ਖੇਤੀ ਕਾਨੂੰਨਾਂ ਨਾਲ ਇਸ ਨੇ ਦੇਸ਼ ਦੇ ਪੇਟ ਪਾਲਕ ਕਿਸਾਨ ਦੀ ਬਰਬਾਦੀ ਦੀ ਇਬਾਰਤ ਲਿਖ ਦਿੱਤੀ ਹੈ।
ਪੰਜਾਬ ਸਰਕਾਰ ਵਲੋਂ ਬੱਸ ਆਪਰੇਟਰਾਂ ਨੂੰ ਦਿੱਤੀ ਗਈ ਵੱਡੀ ਰਾਹਤ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਬੱਸ ਆਪਰੇਟਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੱਸ ਆਪਰੇਟਰਾਂ ਨੂੰ ਸ਼ੁੱਕਰਵਾਰ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸਾਰੀਆਂ ਸਟੇਜ ਕੈਰਿਜ, ਮਿਨੀ ਅਤੇ ਸਕੂਲ ਬੱਸਾਂ ਲਈ ਮੋਟਰ ਵਹੀਕਲ ਕਰ 'ਤੇ 100 ਫੀਸਦੀ ਕਰ (ਟੈਕਸ) ਮੁਆਫੀ 31 ਦਸੰਬਰ ਤੱਕ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਕਰਾਂ ਦੇ ਬਕਾਏ, ਵਿਆਜ ਅਤੇ ਜੁਰਮਾਨੇ ਤੋਂ ਬਿਨਾਂ, ਦੀ ਅਦਾਇਗੀ 31 ਮਾਰਚ, 2021 ਤੱਕ ਅੱਗੇ ਪਾ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਦਮ ਨਾਲ ਟਰਾਂਸਪੋਰਟ ਖੇਤਰ ਨੂੰ 100 ਕਰੋੜ ਰੁਪਏ ਦਾ ਕੁੱਲ ਵਿੱਤੀ ਲਾਭ ਹੋਵੇਗਾ।
ਸਰਕਾਰ ਦਾ ਵੱਡਾ ਕਦਮ, ਦੀਵਾਲੀ ਤੋਂ ਪਹਿਲਾਂ ਸਸਤੇ ਹੋ ਸਕਦੇ ਨੇ ਆਲੂ-ਪਿਆਜ਼
ਨਵੀਂ ਦਿੱਲੀ- ਦੀਵਾਲੀ ਤੋਂ ਪਹਿਲਾਂ ਬਾਜ਼ਾਰ ਵਿਚ ਜਲਦ ਹੀ ਆਲੂ-ਪਿਆਜ਼ ਕੀਮਤਾਂ ਨੂੰ ਠੱਲ੍ਹ ਪੈ ਸਕਦੀ ਹੈ। ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਸਪਲਾਈ ਵਧਾਉਣ ਲਈ ਇਨ੍ਹਾਂ ਦੀ ਦਰਾਮਦ ਸ਼ੁਰੂ ਕਰ ਦਿੱਤੀ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿੱਖਿਆ ਵਿਭਾਗ ਵਲੋਂ ਅਪਾਹਜ ਕਰਮਚਾਰੀਆਂ ਲਈ ਵੱਡੀ ਰਾਹਤ, ਕੀਤਾ ਇਹ ਐਲਾਨ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੀਆਂ ਹਦਾਇਤਾਂ 'ਤੇ ਸਕੂਲ ਸਿੱਖਿਆ ਵਿਭਾਗ ਨੇ ਅਪਾਹਜ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਬਾਰੇ ਦੀਕਸ਼ਾ ਪਲੇਟਫਾਰਮ 'ਤੇ ਸੰਗਠਿਤ ਸਰਕਾਰੀ ਆਨ ਲਾਈਨ ਸਿਖਲਾਈ (ਆਈ.ਜੀ.ਓ.ਟੀ.) ਸਬੰਧੀ ਪ੍ਰਸੋਨਲ ਵਿਭਾਗ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਲੰਜ
ਅੰਮ੍ਰਿਤਸਰ(ਅਨਜਾਣ, ਸੁਮਿਤ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਲੰਘੀ 24 ਅਕਤੂਬਰ ਦੇ ਸ਼੍ਰੋਮਣੀ ਕਮੇਟੀ ਦੇ ਕਾਰੇ ਨੂੰ ਨੰਗਾ ਕਰਦਿਆਂ ਚੈਲੰਜ ਕੀਤਾ ਕਿ ਉਹ 7 ਨਵੰਬਰ ਨੂੰ ਦੁਪਹਿਰ 11 ਤੋਂ 3 ਵਜੇ ਤਕ ਘੰਟਾ ਘਰ ਦੇ ਬਾਹਰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਮੰਗਣ ਲਈ ਧਰਨੇ 'ਤੇ ਬੈਠਣਗੇ।
ਬਿਜਲੀ ਸੰਕਟ ਦੇ ਮੁੱਦੇ 'ਤੇ ਕੈਪਟਨ ਸਰਕਾਰ 'ਤੇ ਵਰ੍ਹੇ ਤਰੁਣ ਚੁੱਘ, ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)
ਜਲੰਧਰ: ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਬਿਜਲੀ ਸੰਕਟ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਦੇ ਜੱਜਾਂ ਨੇ ਜਿਸ ਤਰ੍ਹਾਂ ਦੀ ਟਿੱਪਣੀ ਬਿਜਲੀ ਸੰਕਟ, ਰੇਲ ਸੰਕਟ 'ਤੇ ਕੀਤੀ ਹੈ। ਉਨ੍ਹਾਂ ਨੇ ਇਸ ਦੇ ਲਈ ਕੈਪਟਨ ਸਰਕਾਰ ਨੂੰ ਨਾਕਾਮ ਕਿਹਾ ਹੈ। ਉਨ੍ਹਾਂ ਕੈਪਟਨ 'ਤੇ ਵਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਉਦਯੋਗ, ਵਪਾਰ ਨੂੰ ਅੱਜ ਕਿਸੇ ਢਾਅ ਲਾਈ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਗਲ਼ਤ ਨੀਤੀਆਂ ਨੇ।
ਮੁਫ਼ਤ 'ਚ ਬੁਲੇਟ ਮੋਟਰਸਾਈਕਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਦੀਆਂ ਸ਼ਰਤਾਂ ਕਰੋ ਪੂਰੀਆਂ
ਅੰਮ੍ਰਿਤਸਰ (ਸੁਮਿਤ ਖੰਨਾ) : ਜੇਕਰ ਤੁਸੀਂ ਮੁਫ਼ਤ 'ਚ ਬੁਲਟ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਬੇਹੱਦ ਅਹਿਮ ਹੈ। ਇਸ ਲਈ ਤੁਹਾਨੂੰ ਇਕ ਨੌਜਵਾਨ ਦੇ ਨਾਲ ਮੁਕਾਬਲਾ ਕਰਨਾ ਪਵੇਗਾ, ਜਿਸ ਨੇ ਨਸ਼ੇ ਖ਼ਿਲਾਫ਼ ਜੰਗ ਛੇੜੀ ਹੋਈ ਹੈ। ਦਰਅਸਲ ਮਜੀਠਾ ਦਾ ਨੌਜਵਾਨ ਗਗਦੀਪ ਸਿੰਘ, ਜੋ ਫ਼ੌਜ 'ਚੋਂ ਸੇਵਾ ਮੁਕਤ ਹੋਇਆ ਹੈ ਉਸ ਨੇ ਇਕ ਓਪਨ ਚੈਲੰਜ ਕੀਤਾ ਹੈ। ਗਗਨਦੀਪ ਸਿੰਘ ਨੇ 15 ਸਾਲ ਫ਼ੌਜ 'ਚ ਨੌਕਰੀ ਕੀਤੀ ਹੈ ਤੇ ਉਸ ਨੇ ਨਸ਼ੇ ਖ਼ਿਲਾਫ਼ ਵੀ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ 15-16 ਹਲਕੇ 'ਚ ਦੌੜ ਕੇ ਲੋਕਾਂ ਸੰਦੇਸ਼ ਦਿੱਤਾ ਕਿ ਨਸ਼ੇ ਦਾ ਤਿਆਗ ਕਰੋ।