ਸੁਖਨਾ ਝੀਲ ''ਤੇ ਪੰਜਾਬ ਦੇ IAS ਦਾ ਚੰਡੀਗੜ੍ਹ ਦੇ ਇੰਸਪੈਕਟਰ ਨਾਲ ਪਿਆ ਪੰਗਾ, ਸੀਨੀਅਰ ਅਫ਼ਸਰਾਂ ਤੱਕ ਪੁੱਜੀ ਗੱਲ

Wednesday, Nov 11, 2020 - 10:25 AM (IST)

ਚੰਡੀਗੜ੍ਹ (ਸੁਸ਼ੀਲ) : ਸੁਖਨਾ ਝੀਲ ’ਤੇ ਸੈਰ ਕਰਦੇ ਸਮੇਂ ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਤੇ ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਵਿਚਕਾਰ ਹੋਏ ਝਗੜੇ ਦੀ ਰਿਪੋਰਟ ਸੈਕਟਰ-3 ਥਾਣਾ ਪੁਲਸ ਨੇ ਮੰਗਲਵਾਰ ਨੂੰ ਸੀਨੀਅਰ ਅਫ਼ਸਰਾਂ ਨੂੰ ਭੇਜ ਦਿੱਤੀ ਹੈ। ਰਿਪੋਰਟ 'ਚ ਮਾਮਲੇ ਨੂੰ ਲੈ ਕੇ ਡੀ. ਡੀ. ਆਰ. ਅਤੇ ਦੋਵਾਂ ਧਿਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਕਾਪੀ ਵੀ ਭੇਜੀ ਗਈ ਹੈ। ਹੁਣ ਇਸ ਮਾਮਲੇ 'ਚ ਉੱਚ ਅਧਿਕਾਰੀ ਅੱਗੇ ਦੀ ਕਾਰਵਾਈ ’ਤੇ ਫ਼ੈਸਲਾ ਲੈ ਸਕਦੇ ਹਨ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ 'ਤੇ ਦਿੰਦਾ ਸੀ ਵੱਡੀ ਧਮਕੀ
ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ
ਐਤਵਾਰ ਦੁਪਹਿਰ ਨੂੰ ਪੰਜਾਬ ਕਾਡਰ ਦੇ ਆਈ. ਏ. ਐੱਸ. ਕੇਸ਼ਵ ਹੰਗੋਨੀਆ ਸੈਰ ਕਰ ਰਹੇ ਸਨ। ਉਹ ਪੰਜਾਬ ਦੇ ਐਡੀਸ਼ਨਲ ਸੈਕਟਰੀ ਵੀ ਹਨ। ਇਸ ਦੌਰਾਨ ਉੱਥੇ ਇੰਸਪੈਕਟਰ ਸ਼੍ਰੀਪ੍ਰਕਾਸ਼ ਵੀ ਸੈਰ ਕਰਦੇ ਹੋਏ ਨਿਕਲੇ। ਸ਼੍ਰੀਪ੍ਰਕਾਸ਼ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਸੈਰ ਕਰਦੇ ਸਮੇਂ ਖੁੱਲ੍ਹੇ 'ਚ ਥੁੱਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੇ ਟੋਕ ਦਿੱਤਾ। ਇਸ ’ਤੇ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਹਨ ਅਤੇ ਤੁਸੀਂ ਕੌਣ ਹੋ, ਉਨ੍ਹਾਂ ਨੂੰ ਰੋਕਣ ਵਾਲੇ?

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਲਫਾਸ ਖਾ ਕੇ ਕੀਤੀ ਖ਼ੁਦਕੁਸ਼ੀ, ਕਈ ਸਾਲ ਪਹਿਲਾਂ ਕੀਤਾ ਗਿਆ ਸੀ ਡਿਸਮਿਸ
ਵਰਦੀ 'ਚ ਨਹੀਂ ਹੋ, ਕੰਮ ਨਾਲ ਕੰਮ ਰੱਖੋ
ਸ਼੍ਰੀਪ੍ਰਕਾਸ਼ ਨੇ ਆਪਣੀ ਜਾਣ-ਪਛਾਣ ਯੂ. ਟੀ. ਪੁਲਸ 'ਚ ਇੰਸਪੈਕਟਰ ਦੇ ਤੌਰ ’ਤੇ ਦੱਸੀ। ਇਸ ’ਤੇ ਪੰਜਾਬ ਦੇ ਆਈ. ਏ. ਐੱਸ. ਨੇ ਕਿਹਾ ਕਿ ਤੁਸੀਂ ਵਰਦੀ 'ਚ ਨਹੀਂ ਹੋ ਤਾਂ ਆਪਣੇ ਕੰਮ ਨਾਲ ਕੰਮ ਰੱਖੋ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ

ਜਦੋਂ ਕਿ ਇਸ ਮਾਮਲੇ 'ਚ ਆਪਣੀ ਸ਼ਿਕਾਇਤ 'ਚ ਕੇਸ਼ਵ ਨੇ ਦੱਸਿਆ ਕਿ ਉਹ ਸੈਰ ਕਰਦੇ ਸਮੇਂ ਥੁੱਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ। ਉਨ੍ਹਾਂ ’ਤੇ ਇੰਸਪੈਕਟਰ ਨੇ ਝੂਠਾ ਦੋਸ਼ ਲਾਇਆ ਹੈ। ਫਿਲਹਾਲ ਇਸ ਮਾਮਲੇ 'ਚ ਸੂਚਨਾ ਮਿਲਦੇ ਹੀ ਪਹੁੰਚੀ ਚੌਂਕੀ ਪੁਲਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ਲੈ ਕੇ ਡੀ. ਡੀ. ਆਰ. ਦਰਜ ਕਰ ਲਈ ਹੈ।


 


Babita

Content Editor

Related News