ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

Thursday, May 25, 2023 - 05:44 PM (IST)

ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਜਲੰਧਰ (ਜ. ਬ.)–ਇਕ ਹਫ਼ਤੇ ਤੋਂ ਪੈ ਰਹੀ ਤੇਜ਼ ਗਰਮੀ ਕਾਰਨ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੋ ਗਿਆ। ਤਾਪਮਾਨ 43 ਡਿਗਰੀ ਤੋਂ 40 ਡਿਗਰੀ ’ਤੇ ਪਹੁੰਚਣ ਦੇ ਬਾਵਜੂਦ ਤਪਸ਼ ਘੱਟ ਨਹੀਂ ਹੋ ਰਹੀ ਸੀ ਪਰ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ’ਚ ਅਗਲੇ 3 ਦਿਨ ਤੱਕ ਬਰਸਾਤ ਦੀ ਸੰਭਾਵਨਾ ਜਤਾਈ ਗਈ। ਬੁੱਧਵਾਰ ਨੂੰ ਸਾਰਾ ਦਿਨ ਹਵਾਵਾਂ ਚੱਲਦੀਆਂ ਰਹੀਆਂ ਪਰ ਨਾਲ ਲੂ ਵੀ ਚੱਲੀ ਪਰ ਦੇਰ ਸ਼ਾਮ ਇਕਦਮ ਮੌਸਮ ਨੇ ਕਰਵਟ ਲਈ। ਤੇਜ਼ ਹਵਾਵਾਂ ਨਾਲ ਬਾਰਿਸ਼ ਨੇ ਵੀ ਠੰਡਕ ਦਿਵਾਈ। ਬਦਲੇ ਮੌਸਮ ਕਾਰਨ 4 ਡਿਗਰੀ ਤੱਕ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਕਾਫ਼ੀ ਸਮੇਂ ਤੱਕ ਬੱਦਲ ਗਰਜਦੇ ਰਹੇ।

ਇਹ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਚੰਗੇ ਭਵਿੱਖ ਦੇ ਸੁਫ਼ਨੇ ਲੈ ਕੇ ਵਿਦੇਸ਼ ਗਏ ਨਵਾਂਸ਼ਹਿਰ ਦੇ 19 ਸਾਲਾ ਨੌਜਵਾਨ ਦੀ ਮੌਤ

PunjabKesari

ਚੰਡੀਗੜ੍ਹ ਮੌਸਮ ਵਿਭਾਗ ਦੇ ਮਾਹਿਰ ਸੁਰਿੰਦਰ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਬਦਲਾਅ ਹੋ ਰਿਹਾ ਹੈ ਅਤੇ ਅਗਲੇ 3 ਦਿਨ ਤੱਕ ਖ਼ੂਬ ਬਰਸਾਤ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਦੁਪਹਿਰ 12 ਵਜੇ ਦੇ ਲਗਭਗ ਪਾਕੇਟ ਰੇਨ ਵੀ ਹੋਈ। ਬੀਤੇ ਦਿਨੀਂ ਪਹਾੜੀ ਇਲਾਕਿਆਂ ਵਿਚ ਕਾਫ਼ੀ ਬਰਫਬਾਰੀ ਹੋਈ ਅਤੇ ਕਾਂਗੜਾ ਵਿਚ ਜਿੱਥੇ ਤੇਜ਼ ਬਰਸਾਤ ਹੋਈ, ਉਥੇ ਹੀ ਗੜੇ ਪੈਣ ਕਾਰਨ ਪੰਜਾਬ ਦੀਆਂ ਹਵਾਵਾਂ ਠੰਡੀਆਂ ਹੋ ਗਈਆਂ।

ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਕੁਝ ਦਿਨ ਅਜਿਹੀ ਹੀ ਹੁੰਦੀ ਰਹੀ ਤਾਂ ਝੋਨੇ ਦੀ ਫ਼ਸਲ ਨੂੰ ਕਾਫ਼ੀ ਫਾਇਦਾ ਹੋਵੇਗਾ। ਇਹ ਬਰਸਾਤ ਸਬਜ਼ੀਆਂ ਲਈ ਵੀ ਕਾਫ਼ੀ ਲਾਭਦਾਇਕ ਹੈ। ਮੌਸਮ ਵਿਭਾਗ ਅਨੁਸਾਰ ਹਰ ਸਾਲ ਮਈ ਦਾ ਮਹੀਨਾ ਪੂਰੀ ਤਰ੍ਹਾਂ ਗਰਮ ਰਹਿੰਦਾ ਹੈ ਪਰ ਇਸ ਸਾਲ ਸ਼ੁਰੂਆਤੀ 15 ਦਿਨ ਅਤੇ ਆਖਰੀ ਦਿਨ ਕਾਫ਼ੀ ਰਾਹਤ ਭਰੇ ਹਨ। ਜੂਨ ਮਹੀਨੇ ਦੀ ਸ਼ੁਰੂਆਤ ਬਰਸਾਤ ਨਾਲ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News