ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ
Friday, Aug 23, 2024 - 04:57 PM (IST)

ਜਲੰਧਰ : ਛੁੱਟੀਆਂ ਦੇ ਲਿਹਾਜ਼ ਨਾਲ ਪੰਜਾਬ ਵਾਸੀਆਂ ਲਈ ਇਹ ਹਫਤਾ ਬੇਹੱਦ ਖਾਸ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲਗਾਤਾਰ 3 ਛੁੱਟੀਆਂ ਆ ਰਹੀਆਂ ਹਨ। ਅਗਸਤ ਮਹੀਨੇ ਦਾ ਇਹ ਲੰਬਾ ਵੀਕਐਂਡ 24 ਅਗਸਤ, ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। 24 ਅਗਸਤ ਨੂੰ ਸ਼ਨੀਵਾਰ ਹੈ। ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਅਤੇ ਕਈ ਸਕੂਲਾਂ ਵਿਚ ਛੁੱਟੀ ਰਹਿਣ ਵਾਲੀ ਹੈ। ਜਦਕਿ ਬਾਕੀ ਸਰਕਾਰੀ ਦਫਤਰ ਵੀ ਸ਼ਨੀਵਾਰ ਵਾਲੇ ਦਿਨ ਲਗਭਗ ਬੰਦ ਹੀ ਰਹਿੰਦੇ ਹਨ। ਇਸ ਤੋਂ ਬਾਅਦ 25 ਅਗਸਤ ਨੂੰ ਐਤਵਾਰ ਹੈ। ਇਸ ਦਿਨ ਤਾਂ ਵੈਸੇ ਹੀ ਜਨਤਕ ਛੁੱਟੀ ਰਹਿੰਦੀ ਹੈ।
ਇਹ ਵੀ ਪੜ੍ਹੋ : ਜ਼ਮੀਨ ਵੇਚ ਕੈਨੇਡਾ ਗਿਆ ਪਰਿਵਾਰ ਤੰਗੀ 'ਚ ਡੁੱਬਿਆ, ਜਵਾਨ ਪੁੱਤ ਨੇ ਕਰ ਲਈ ਖ਼ੁਦਕੁਸ਼ੀ
ਇਸ ਤੋਂ ਅੱਗੇ 26 ਤਾਰੀਖ਼ ਦਿਨ ਸੋਮਵਾਰ ਨੂੰ ਸਾਰੇ ਦੇਸ਼ ਵਿਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਹੈ, ਇਸ ਤਿਉਹਾਰ ਨੂੰ ਦੇਸ਼ ਭਰ ਵਿਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿਚ ਛੁੱਟੀ ਹੈ। ਲਿਹਾਜ਼ਾ 24, 25 ਅਤੇ 26 ਅਗਸਤ ਨੂੰ ਆਉਣ ਵਾਲੀਆਂ ਲਗਾਤਾਰ ਤਿੰਨ ਛੁੱਟੀਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ ਜਾਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਲੱਗਾ 1026 ਕਰੋੜ ਰੁਪਏ ਦਾ ਵੱਡਾ ਜੁਰਮਾਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8