ਪੰਜਾਬ-ਹਿਮਾਚਲ ਸੀਮਾ ਨੂੰ ਤਿੰਨ ਥਾਵਾਂ ਤੋਂ ਕੀਤਾ ਸੀਲ

Wednesday, Apr 08, 2020 - 09:49 PM (IST)

ਪੰਜਾਬ-ਹਿਮਾਚਲ ਸੀਮਾ ਨੂੰ ਤਿੰਨ ਥਾਵਾਂ ਤੋਂ ਕੀਤਾ ਸੀਲ

ਗੜ੍ਹਸ਼ੰਕਰ,(ਸ਼ੋਰੀ) : ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਗ੍ਰਸਤ ਪਾਜ਼ੇਟਿਵ ਮਰੀਜ਼ਾਂ ਦੀਆਂ ਅੱਜ ਆਈਆਂ ਖਬਰਾਂ ਉਪਰੰਤ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ। ਇਸ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਜੇਜੋਂ, ਮਹਿਦਵਾਨੀ ਅਤੇ ਕੋਕੋਵਾਲ ਮਜਾਰੀ ਨੂੰ ਹਿਮਾਚਲ ਨਾਲ ਜੋੜਨ ਵਾਲੇ ਰਸਤੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ। ਐਸ. ਡੀ. ਐਮ. ਗੜ੍ਹਸ਼ੰਕਰ ਹਰਵੰਸ ਸਿੰਘ ਅਤੇ ਡੀ. ਐੱਸ. ਪੀ. ਗੜਸ਼ੰਕਰ ਸਤੀਸ਼ ਕੁਮਾਰ ਨੇ ਖੁਦ ਇਨ੍ਹਾਂ ਤਿੰਨਾਂ ਥਾਵਾਂ 'ਤੇ ਆਪ ਜਾ ਕੇ ਇਹ ਰਸਤੇ ਸੀਲ ਕਰਵਾਏ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿ ਕਿਧਰੇ ਹਿਮਾਚਲ ਦੇ ਪਾਸੇ ਤੋਂ ਕੋਰੋਨਾ ਗ੍ਰਸਤ ਲੋਕਾਂ ਦੇ ਸੰਪਰਕ ਵਾਲਾ ਕੋਈ ਵਿਅਕਤੀ ਪੰਜਾਬ 'ਚ ਦਾਖ਼ਲ ਨਾ ਹੋ ਜਾਵੇ।


author

Deepak Kumar

Content Editor

Related News