ਸ਼ਰਾਬ ਨੂੰ MRP ’ਤੇ ਵੇਚਣ ਦੇ ਰੌਂਅ ’ਚ ਪੰਜਾਬ ਸਰਕਾਰ, ਨਵੀਂ ਆਬਕਾਰੀ ਨੀਤੀ ’ਚ ਹੋ ਸਕਦੈ ਐਲਾਨ (ਵੀਡੀਓ)

Friday, May 20, 2022 - 03:54 PM (IST)

ਸ਼ਰਾਬ ਨੂੰ MRP ’ਤੇ ਵੇਚਣ ਦੇ ਰੌਂਅ ’ਚ ਪੰਜਾਬ ਸਰਕਾਰ, ਨਵੀਂ ਆਬਕਾਰੀ ਨੀਤੀ ’ਚ ਹੋ ਸਕਦੈ ਐਲਾਨ (ਵੀਡੀਓ)

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਸ਼ਰਾਬ ਨੂੰ ਮੈਕਸੀਮਮ ਰਿਟੇਲ ਪ੍ਰਾਈਸ (ਐੱਮ. ਆਰ. ਪੀ.) ’ਤੇ ਵੇਚਣ ਦੇ ਰੌਂਅ ’ਚ ਹੈ, ਜਿਸ ਨਾਲ ਸ਼ਰਾਬ ਸਸਤੀ ਹੋ ਸਕਦੀ ਹੈ। ਇਸੇ ਤਹਿਤ ਬੀਤੇ ਦਿਨ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗੲੀ। ਇਸ ਦੌਰਾਨ ਜੁਲਾਈ ਮਹੀਨੇ ਤੋਂ ਲਾਗੂ ਹੋਣ ਵਾਲੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੀਂ ਸ਼ਰਾਬ ਨੀਤੀ ਜ਼ਰੀਏ ਖਾਲੀ ਖਜ਼ਾਨਾ ਭਰਨ ਦੇ ਯਤਨਾਂ ’ਚ ਹੈ, ਉਥੇ ਹੀ ਇਸ ਤਹਿਤ ਸ਼ਰਾਬ ਦੇ ਕਾਰੋਬਾਰ ’ਚ ਹੋਣ ਵਾਲੀ ਕਾਲਾਬਾਜ਼ਾਰੀ ’ਤੇ ਵੀ ਨਕੇਲ ਕੱਸਣ ਲਈ ਵਿਉਂਤਬੰਦੀ ਬਣਾ ਰਹੀ ਹੈ। ਇਹ ਵੀ ਖ਼ਬਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦਿੱਲੀ ਵਾਂਗ ਸ਼ਰਾਬ ਨੀਤੀ ’ਚ ਕੁਝ ਤਬਦੀਲੀ ਕਰ ਸਕਦੀ ਹੈ, ਜਿਸ ਤਰ੍ਹਾਂ ਉਥੇ ਘੱਟ ਰੇਟ ’ਤੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ, ਉਸੇ ਤਰ੍ਹਾਂ ਪੰਜਾਬ ’ਚ ਵੀ ਸ਼ਰਾਬ ਸਸਤੀ ਹੋ ਸਕਦੀ ਹੈ। ਪੰਜਾਬ ’ਚ ਸ਼ਰਾਬ ਨੂੰ ਐੱਮ. ਆਰ. ਪੀ. ’ਤੇ ਵੇਚਣ ਦੀ ਰਣਨੀਤੀ ਘੜ ਰਹੀ ਹੈ ਤਾਂ ਕਿ ਸ਼ਰਾਬ ਤੇ ਬੀਅਰ ਦੀ ਜੋ ਕੀਮਤ ਹੈ, ਉਸ ’ਤੇ ਕੰਟਰੋਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ

ਇਸ ਤੋਂ ਪਹਿਲਾਂ 31 ਮਾਰਚ 2022 ਨੂੰ ਪੰਜਾਬ ਸਰਕਾਰ ਨੇ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨੇ 1 ਅਪ੍ਰੈਲ ਤੋਂ 30 ਜੂਨ ਤਕ ਪੁਰਾਣੀ ਸ਼ਰਾਬ ਨੀਤੀ ਨੂੰ ਹੀ ਪ੍ਰਵਾਨਗੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸ਼ਰਾਬ ਦੀਆਂ ਬੋਤਲਾਂ ’ਤੇ ਐੱਮ. ਆਰ. ਪੀ. ਲਿਖਿਆ ਹੁੰਦਾ ਹੈ ਪਰ ਸ਼ਰਾਬ ਕਾਰੋਬਾਰੀ ਫਿਰ ਵੀ ਇਸ ਨੂੰ ਐੱਮ. ਆਰ. ਪੀ. ਤੋਂ ਮਹਿੰਗੇ ਭਾਅ ਵੇਚਦੇ ਹਨ, ਇਸ ਲਈ ਪੰਜਾਬ ਸਰਕਾਰ ਸ਼ਰਾਬ ਨੂੰ ਐੱਮ. ਆਰ. ਪੀ. ’ਤੇ ਵੇਚਣ ਨੂੰ ਪਹਿਲ ਦੇ ਰਹੀ ਹੈ। ਫਿਲਹਾਲ ਇਸ ਨੂੰ ਲੈ ਕੇ ਕੋਈ ਅਧਿਕਾਰਤ ਫ਼ੈਸਲਾ ਅਜੇ ਤਕ ਨਹੀਂ ਲਿਆ ਗਿਆ ਹੈ। ਇਸ ਨੂੰ ਲੈ ਕੇ ਜਲਦ ਹੀ ਸਰਕਾਰ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ


author

Manoj

Content Editor

Related News