ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਪੁਤਲਾ ਫੂਕਿਆ

Sunday, Jul 08, 2018 - 01:16 AM (IST)

ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਪੁਤਲਾ ਫੂਕਿਆ

ਖਡੂਰ ਸਾਹਿਬ,  (ਕੁਲਾਰ)-  ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਖਡੂਰ ਸਾਹਿਬ ਤੋਂ ਤਰਨਤਾਰਨ ਨੂੰ ਜਾਂਦੀ ਸਡ਼ਕ ਉਪਰ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਤੇ ਹਰਬਿੰਦਰ ਸਿੰਘ ਕੰਗ ਨੇ ਕੀਤੀ।  ਇਸ ਮੌਕੇ ਜੁਡ਼ੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲਖਬੀਰ ਸਿੰਘ ਵੈਰੋਵਾਲ, ਚਮਕੌਰ ਸਿੰਘ ਮੰਡਾਲਾ, ਮੁਖਤਾਰ ਸਿੰਘ ਬਿਹਾਰੀਪੁਰ ਤੇ ਬਲਬੀਰ ਸਿੰਘ ਬੱਬੂ ਰਾਮਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਸਲਾਂ ਦੇ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਫਸਲਾਂ ਦੇ ਭਾਅ ਵਧਾਉਣ ਦਾ  ਵਾਅਦਾ ਕੀਤਾ ਸੀ ਪਰ ਉਸ ਵਾਅਦੇ ਨੂੰ ਪਾਸੇ ਰੱਖ ਕੇ ਨਿਗੂਣਾ ਵਾਧਾ  ਕੀਤਾ ਗਿਆ ਹੈ, ਜਦੋਂ ਕਿ ਖੇਤੀ ਲਾਗਤ ’ਚ ਸਮਰਥਨ ਮੁੱਲ ਨਾਲੋਂ ਕਈ ਗੁਣਾ ਵਾਧਾ ਹੋਇਆ ਹੈ, ਜਿਸ ਨਾਲ ਕਿਸਾਨੀ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ।  ਇਸ  ਸਮੇਂ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਖੇਤੀ ਲਾਗਤ ਨੂੰ ਜੋਡ਼ ਕੇ 50 ਫੀਸਦੀ ਮੁਨਾਫਾ ਦੇਵੇ। 
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆਂ ਨੂੰ ਠੱਲ੍ਹ ਪਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਨਸ਼ਾ ਵਪਾਰੀਆਂ ਦੇ ਨੱਕ ’ਚ ਦਮ ਕਰ ਕੇ ਇਸ ਕੋਹਡ਼ ਨੂੰ ਪੰਜਾਬ ਚੋਂ ਖਤਮ ਕੀਤਾ ਜਾਵੇ। ਇਸ ਦੌਰਾਨ ਅਮਰਜੀਤ ਸਿੰਘ ਦੀਨੇਵਾਲ, ਹਰਵਿੰਦਰ ਸਿੰਘ ਮਾਲਚੱਕ, ਸਾਹਿਬ ਸਿੰਘ ਕੰਗ, ਇਕਬਾਲ ਸਿੰਘ ਵਡ਼ਿੰਗ, ਗੁਰਵਿੰਦਰ ਸਿੰਘ ਕੋਟਲੀ ਪ੍ਰੈੱਸ ਸਕੱਤਰ, ਨਿਰਮਲ ਸਿੰਘ, ਪਿਆਰਾ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ ਜਲਾਲਾਬਾਦ ਆਦਿ ਕਿਸਾਨ ਹਾਜ਼ਰ ਸਨ।


Related News