ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵੇਚੇਗੀ ਮਾਰਕੀਟ ਕਮੇਟੀਆਂ ਦੀ ਜਾਇਦਾਦ
Saturday, Sep 03, 2022 - 09:14 PM (IST)
ਜਲੰਧਰ (ਨਰਿੰਦਰ ਮੋਹਨ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੈਸੇ ਇਕੱਠੇ ਕਰਨ ਲਈ ਮਾਰਕੀਟ ਕਮੇਟੀਆਂ ਦੀਆਂ ਜਾਇਦਾਦ ਵੇਚੇਗੀ। ਸੂਬੇ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ’ਚ 1200 ਕਰੋੜ ਤੋਂ ਵੱਧ ਦੀ ਜ਼ਮੀਨ ਅਜਿਹੀ ਪਈ ਹੈ, ਜਿਨ੍ਹਾਂ ’ਤੇ ਬੂਥ, ਦੁਕਾਨਾਂ, ਸ਼ੋਅਰੂਮ ਬਣਾਉਣਾ ਪਹਿਲਾਂ ਤੋਂ ਹੀ ਤੈਅ ਹੈ। ਬੀਤੇ 20 ਸਾਲਾਂ ਤੋਂ ਮਾਰਕੀਟ ਕਮੇਟੀਆਂ ਦੀ ਇਹ ਜ਼ਮੀਨ ਇਸੇ ਤਰ੍ਹਾਂ ਹੀ ਪਈ ਹੈ। ਵਪਾਰੀ ਆਦਿ ਇਸ ਜ਼ਮੀਨ ਨੂੰ ਖਰੀਦਣ ਲਈ ਤਿਆਰ ਹਨ ਪਰ ਸਰਕਾਰ ਹੀ ਇਸ ਨੂੰ ਵੇਚਣ ਦਾ ਸਮਾਂ ਨਹੀਂ ਕੱਢ ਸਕੀ। ਕਰੀਬ 20 ਸਾਲ ਪਹਿਲਾਂ ਉਦੋਂ ਦੀ ਪੰਜਾਬ ਸਰਕਾਰ ਨੇ ਵਪਾਰੀਆਂ ਦੀ ਮੰਗ ਅਤੇ ਲੋੜ ਨੂੰ ਦੇਖਦਿਆਂ ਸੂਬੇ ਦੀਆਂ ਵੱਖ-ਵੱਖ 154 ਮਾਰਕੀਟ ਕਮੇਟੀਆਂ ’ਚ ਵਪਾਰਕ ਕੰਮਾਂ ਲਈ ਪਲਾਟ ਕੱਟੇ ਸਨ। ਨੀਲਾਮੀ ਰਾਹੀਂ ਵੇਚੇ ਜਾਣ ਵਾਲੇ ਇਨ੍ਹਾਂ ਪਲਾਟਾਂ ਦੀ ਕੀਮਤ ਮਾਰਕੀਟ ਕਮੇਟੀ ਦੇ ਮੁਤਾਬਕ ਸੀ।
ਇਹ ਵੀ ਪੜ੍ਹੋ :ਹੜ੍ਹ ਪ੍ਰਭਾਵਿਤ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਦੀ ਕੀਤੀ ਅਪੀਲ
ਵੱਡੇ ਸ਼ਹਿਰਾਂ ’ਚ ਪਲਾਟ ਦੀ ਕੀਮਤ ਕਰੋੜਾਂ ’ਚ ਸੀ, ਜਦੋਂਕਿ ਮੰਡੀਆਂ ’ਚ ਇਸ ਦੀ ਕੀਮਤ ਲੱਖਾਂ ਵਿਚ ਸੀ। ਲਗਭਗ ਹਰ ਮਾਰਕੀਟ ਕਮੇਟੀ ਵਿਚ ਇਹ ਕਮਰਸ਼ੀਅਲ ਪਲਾਟ ਇਸੇ ਤਰ੍ਹਾਂ ਹੀ ਪਏ ਹਨ। ਜ਼ਿਆਦਾਤਰ ਪਲਾਟ ਲੁਧਿਆਣਾ ’ਚ ਹਨ। ਮੰਡੀਆਂ ਵਿਚ ਪਏ ਅਜਿਹੇ ਪਲਾਟਾਂ ਦੀ ਗਿਣਤੀ 22,026 ਸੀ। ਕੁਝ ਸਾਲ ਪਹਿਲਾਂ ਤੱਕ ਵੱਖ-ਵੱਖ ਮੰਡੀਆਂ ’ਚ 9902 ਪਲਾਟ ਵਿਕੇ, ਜਿਸ ਨਾਲ ਸਰਕਾਰ ਨੂੰ ਪੰਜਾਬ ਮੰਡੀ ਬੋਰਡ ਨੂੰ 905 ਕਰੋੜ ਰੁਪਏ ਦੀ ਆਮਦਨ ਹੋਈ ਸੀ। ਬਾਕੀ 12,124 ਪਲਾਟ ਵੇਚੇ ਜਾਣੇ ਅਜੇ ਬਾਕੀ ਹਨ। ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੁਝ ਦਿਨਾਂ ਤੱਕ ਈ-ਨਿਲਾਮੀ ਰਾਹੀਂ ਇਨ੍ਹਾਂ ’ਚੋਂ 2302 ਪਲਾਟਾਂ ਨੂੰ ਜੁਲਾਈ 2021 ’ਚ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿਰਫ਼ 80 ਪਲਾਟ ਹੀ ਵਿਕ ਸਕੇ ਸਨ। ਘੱਟ ਪਲਾਟ ਵੇਚਣ ਦਾ ਕਾਰਨ ਕੋਰੋਨਾ ਕਾਲ ਦੌਰਾਨ ’ਚ ਵਪਾਰ ’ਚ ਆਇਆ ਆਰਥਿਕ ਸੰਕਟ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਵਪਾਰੀਆਂ ਲਗਾਤਾਰ ਇਨ੍ਹਾਂ ਪਲਾਟਾਂ ਦੀ ਨੀਲਾਮੀ ਲਈ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਪਰ ਸਰਕਾਰ ਨਾ ਤਾਂ ਇਨ੍ਹਾਂ ਦੀ ਨੀਲਾਮੀ ਕਰਵਾ ਰਹੀ ਸੀ ਅਤੇ ਨਾ ਹੀ ਇਨ੍ਹਾਂ ਨੂੰ ਅਲਾਟ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ
ਦੋ ਦਿਨ ਪਹਿਲਾਂ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਆੜ੍ਹਤੀਆਂ ਦੀ ਹੋਈ ਬੈਠਕ ’ਚ ਜਦੋਂ ਪਲਾਟਾਂ ਦਾ ਮੁੱਦਾ ਉਠਿਆ ਤਾਂ ਸਰਕਾਰ ਨੂੰ ਆਪਣੀ ਇਸ ਜਾਇਦਾਦ ਦਾ ਧਿਆਨ ਆਇਆ। ਇਸ ਮਾਮਲੇ ’ਚ ਇਕ ਗੱਲਬਾਤ ’ਚ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਮੰਡੀਆਂ ’ਚ ਪਏ ਪਲਾਟਾਂ ਦੀ ਜਲਦੀ ਹੀ ਨੀਲਾਮੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਚਕਚਾ ਹੋ ਚੁੱਕੀ ਹੈ। ਮੰਤਰੀ ਨੇ ਕਿਹਾ ਕਿ ਪਲਾਟਾਂ ਦੀ ਨੀਲਾਮੀ ਨਾਲ ਵਪਾਰੀਆਂ ਦੀ ਲੋੜ ਪੂਰੀ ਹੋਵੇਗੀ ਅਤੇ ਸਰਕਾਰ ਦੇ ਖ਼ਜ਼ਾਨੇ ’ਚ ਕਰੋੜਾਂ ਰੁਪਏ ਜਮ੍ਹਾ ਹੋਣਗੇ।
ਇਹ ਵੀ ਪੜ੍ਹੋ : ਸੋਮਾਲੀਆ ’ਚ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ 20 ਲੋਕਾਂ ਦਾ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ