ਪੰਜਾਬ ਸਰਕਾਰ ਵੱਲੋਂ ਇਕ ਸੀਨੀਅਰ IPS ਅਫਸਰ ਦਾ ਤਬਾਦਲਾ
Monday, Nov 01, 2021 - 10:55 PM (IST)
 
            
            ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਆਈ. ਪੀ. ਐੱਸ. ਅਫਸਰ ਗੁਰਿੰਦਰ ਸਿੰਘ ਢਿੱਲੋਂ ਇੰਸਪੈਕਟਰ ਜਨਰਲ ਆਫ਼ ਪੁਲਸ, ਟ੍ਰੇਨਿੰਗ (ਐੱਚ. ਆਰ. ਡੀ.) ਚੰਡੀਗੜ੍ਹ ਦਾ ਤਬਾਦਲਾ ਖਾਲੀ ਪਈ ਪੋਸਟ ’ਤੇ ਪੁਲਸ ਇੰਸਪੈਕਟਰ ਜਨਰਲ ਜਲੰਧਰ ਰੇਂਜ ਵਜੋਂ ਕੀਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਇਸ ਦੀ ਜਾਣਕਾਰੀ ਇਕ ਪੱਤਰ ਜਾਰੀ ਕਰ ਦਿੱਤੀ ਗਈ। ਇਸ ਪੱਤਰ ’ਚ ਸਰਕਾਰ ਵੱਲੋਂ ਹੁਕਮ ਜਾਰੀ ਕਰਦਿਆਂ ਸਬੰਧਤ ਅਧਿਕਾਰੀ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ’ਤੇ ਜੁਆਇਨ ਕਰਨ ਦੀ ਹਦਾਇਤ ਦਿੱਤੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            