ਪੰਜਾਬ ਸਰਕਾਰ ਜਲਦੀ ਲਵੇ ਰਾਈਸ ਮਿੱਲਾਂ ਦੇ ਹੱਕ ''ਚ ਫੈਸਲਾ: ਬਾਲ ਕ੍ਰਿਸ਼ਨ ਬਾਲੀ

Tuesday, Oct 03, 2017 - 06:22 PM (IST)

ਪੰਜਾਬ ਸਰਕਾਰ ਜਲਦੀ ਲਵੇ ਰਾਈਸ ਮਿੱਲਾਂ ਦੇ ਹੱਕ ''ਚ ਫੈਸਲਾ: ਬਾਲ ਕ੍ਰਿਸ਼ਨ ਬਾਲੀ

ਜਲਾਲਾਬਾਦ(ਸੇਤੀਆ)— ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ 'ਚ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਮੁਟਨੇਜਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਬਾਘਾ ਪੁਰਾਨਾ, ਐਕਸਪੋਰਟਰ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਅਮ੍ਰਿਤਸਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਮਾਰਕੀਟ ਫੀਸ ਅਤੇ ਆਰ. ਡੀ. ਐੱਫ. ਫੀਸ ਵਿਚ 4 ਫੀਸਦੀ ਤੋਂ 6 ਫੀਸਦੀ ਕੀਤੇ ਜਾਣ ਦੇ ਰੋਸ ਵਜੋਂ ਰਾਈਸ ਮਿੱਲਰਾਂ ਵੱਲੋਂ 4 ਅਤੇ 5 ਅਕਤੂਬਰ ਨੂੰ ਝੋਨੇ ਦੀ ਖਰੀਦ ਬੰਦ ਕਰਨ ਦਾ ਫੈਸਲਾ ਕੀਤਾ ਗਿਆ। 

PunjabKesariਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਸੱਤਾ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਵਪਾਰੀ ਵਰਗ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਵਿਸ਼ੇਸ਼ ਛੂਟਾ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਕੁਝ ਫੈਸਲੇ ਵਪਾਰਕ ਖੇਤਰ ਲਈ ਲਏ ਹਨ ਪਰ ਮਾਰਕੀਟ ਫੀਸ ਅਤੇ ਆਰ. ਡੀ. ਐੱਫ ਫੀਸ ਵਿਚ ਸਿਰਫ ਚੰਦ ਵੱਡੇ ਘਰਾਨਿਆਂ ਨੂੰ ਛੂਟ ਦੇ ਕੇ 200 ਦੇ ਕਰੀਬ ਰਾਈਸ ਮਿੱਲਰਾਂ 'ਤੇ ਫੀਸ ਵਧਾ ਕੇ ਬੋਝ ਪਾਇਆ ਜਾ ਰਿਹਾ ਹੈ। ਜਿਸ ਵੱਡੇ ਪ੍ਰੋਜੈਕਟਾਂ ਅਤੇ ਛੋਟੇ ਰਾਈਸ ਮਿੱਲਰਾਂ ਵਿਚਕਾਰ ਰੇਟ ਨੂੰ ਲੈ ਕੇ ਅੰਤਰ ਹੋ ਜਾਵੇਗਾ ਅਤੇ ਇਸ ਨਾਲ ਛੋਟੇ ਮਿੱਲਰਾਂ ਨੂੰ 200 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ ਝੱਲਣਾ ਪਵੇਗਾ। ਜੇਕਰ ਸਰਕਾਰ ਨੇ ਜਲਦ ਹੀ ਵਧਾਈ ਗਈ ਮਾਰਕੀਟ ਅਤੇ ਆਰ. ਡੀ. ਐੱਫ. ਫੀਸ ਨੂੰ ਘਟਾਉਣ ਦਾ ਫੈਸਲਾ ਨਾ ਲਿਆ ਤਾਂ 21 ਅਕਤੂਬਰ ਤੋਂ ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਸੂਬਾ ਪੱਧਰੀ ਹੜਤਾਲ ਕਰਨਗੇ ਅਤੇ ਉਸ ਤੋਂ ਬਾਅਦ 25 ਅਕਤੂਬਰ ਨੂੰ ਮੀਟਿੰਗ ਕਰਕੇ ਅਹਿਮ ਫੈਸਲਾ ਲਿਆ ਜਾਵੇਗਾ। ਪਰ ਜੇਕਰ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਭਵਿੱਖ ਸਰਕਾਰ ਲਈ ਸੰਕਟ ਪੈਦਾ ਹੋ ਸਕਦਾ ਹੈ। 
ਰਾਈਸ ਮਿੱਲਰਾਂ ਨੇ ਦੱਸਿਆ ਕਿ ਹਰਿਆਣਾ, ਯੂ. ਪੀ, ਬਿਹਾਰ, ਮਹਾਂਰਾਸ਼ਟਰ ਅਤੇ ਹੋਰ ਸਟੇਟਾਂ ਵਿੱਚ ਪਹਿਲਾਂ ਹੀ ਫੀਸ 1 ਤੋਂ 2 ਪ੍ਰਤੀਸ਼ਤ ਹੈ ਅਤੇ ਪੰਜਾਬ 'ਚ ਪਹਿਲਾਂ ਹੀ 4 ਪ੍ਰਤੀਸ਼ਤ ਚੱਲ ਰਹੀ ਸੀ ਅਤੇ ਉਸ ਨੂੰ ਵਧਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। 
ਕਾਬਿਲੇਗੌਰ ਹੈ ਕਿ ਸੂਬਾ ਸਰਕਾਰ ਨੇ ਵਪਾਰਕ ਖੇਤਰ ਵਿੱਚ ਵਾਧਾ ਕਰਕੇ ਬੇਰੋਜ਼ਗਾਰ ਨੂੰ ਖਤਮ ਕਰਨ ਦੀ ਬੀੜਾ ਚੁੱਕਿਆ ਸੀ ਪਰ ਜਿਸ ਤਰ੍ਹਾਂ ਸਰਕਾਰ ਵਪਾਰਕ ਖੇਤਰਾਂ ਵਿਚ ਟੈਕਸਾਂ ਦਾ ਬੋਝ ਵਧਾ ਰਹੀ ਹੈ ਅਤੇ ਚੰਦ ਵੱਡੇ ਮੈਗਾ ਪ੍ਰੋਜੈਕਟਾਂ ਨੂੰ ਫਾਇਦਾ ਦੇ ਕੇ ਛੋਟੇ ਮਿੱਲਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਲੀਹ ਲਿਆ ਖੜਾ ਕਰ ਰਹੀ ਹੈ ਕਿਉਂਕਿ 10 ਦਿਨਾਂ ਬਾਅਦ ਬਾਸਮਤੀ 1121 ਦੀ ਆਮਦ ਸ਼ੁਰੂ ਹੋ ਜਾਣੀ ਹੈ ਅਤੇ ਜੇਕਰ ਪੰਜਾਬ ਸਰਕਾਰ ਨੇ ਫੈਸਲਾ ਜਲਦ ਨਾ ਲਿਆ ਤਾਂ ਹੜਤਾਲ ਦੇ ਚਲਦਿਆਂ ਪੰਜਾਬ ਸਰਕਾਰ ਲਈ ਮੁਸ਼ਕਿਲਾਂ ਵਧਣ ਦੇ ਆਸਾਰ ਹਨ ਕਿਉਂਕਿ ਜੇਕਰ ਬਾਸਮਤੀ ਦੀ ਖਰੀਦ ਹੀ ਸੁਚਾਰੂ ਨਹੀਂ ਹੋਵੇਗੀ ਤਾਂ ਇਸ ਦਾ ਨੁਕਸਾਨ ਨੂੰ ਹੋਣਾ ਲਾਜ਼ਮੀ ਹੈ। 
ਇਸ ਮੌਕੇ ਉਦਯੋਗਪਤੀ ਰਮਨ ਵਲੇਚਾ, ਦਰਸ਼ਨ ਲਾਲ ਵਧਵਾ, ਰਜਿੰਦਰ ਘੀਕ, ਬ੍ਰਿਜ ਮੋਹਨ ਵਾਟਸ, ਰਮਨ ਸਿਡਾਨਾ, ਗੁੱਲੂ ਗੁਰਾਇਆ, ਸੁਮਿਤ ਅਗਰਵਾਲ, ਪਵਨ ਬਜਾਜ, ਵਿੱਕੀ ਕੁਮਾਰ, ਵਰੁਣ ਛਾਬੜਾ, ਕਪਿਲ ਗੁੰਬਰ, ਰਾਜਨ ਗੁੰਬਰ, ਅਸ਼ਵਨੀ ਸਿਡਾਨਾ, ਸੰਦੀਪ ਵਧਵਾ, ਚਿੰਟੂ ਠਠਈ ਆਦਿ ਹੋਰਨਾਂ ਤੋਂ ਇਲਾਵਾ ਪੰਜਾਬ ਭਰ ਦੇ ਫਿਰੋਜ਼ਪੁਰ, ਤਲਵੰਡੀ, ਗੁਰੂਹਰਸਹਾਏ, ਬਾਘਾ ਪੁਰਾਣਾ, ਮੋਗਾ, ਅਮ੍ਰਿਤਸਰ, ਮਲੋਟ, ਮੁਕਤਸਰ ਸਾਹਿਬ, ਲਾਧੂਕਾ ਮੰਡੀ, ਫਾਜ਼ਿਲਕਾ ਅਤੇ ਹੋਰ ਸ਼ਹਿਰਾਂ ਤੋਂ ਮਿੱਲਰ ਪਹੁੰਚੇ।


Related News