ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ

05/20/2022 6:49:48 PM

ਜਲੰਧਰ— ਤਸਕਰਾਂ ਤੋਂ ਬਰਾਮਦ ਕੀਤੀ ਗਈ ਸ਼ਰਾਬ ਨੂੰ ਪੰਜਾਬ ’ਚ ਪਹਿਲਾਂ ਵਹਾ ਦਿੱਤਾ ਜਾਂਦਾ ਸੀ ਪਰ ਹੁਣ ਪੰਜਾਬ ਸਰਕਾਰ ਇਸ ਸ਼ਰਾਬ ਨੂੰ ਵਹਾਉਣ ਦੀ ਬਜਾਏ ਵੇਚੇਗੀ। ਇਸ ਦੇ ਲਈ ਬਿਡਿੰਗ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ’ਚ ਆਬਕਾਰੀ ਮਹਿਕਮੇ ਦਾ ਜਲੰਧਰ ਦਫ਼ਤਰ 30 ਹਜ਼ਾਰ ਪੇਟੀਆਂ ਵੇਚਣ ਜਾ ਰਿਹਾ ਹੈ। ਫਿਰ ਪੰਜਾਬ ਦੇ ਬਾਕੀ ਹਿੱਸਿਆਂ ’ਚ ਇਹ ਪ੍ਰੋਸੈੱਸ ਅਪਣਾਇਆ ਜਾਵੇਗਾ। ਅੱਧੀ ਕੀਮਤ ’ਤੇ ਇਹ ਸ਼ਰਾਬ ਕਾਰਖਾਨਿਆਂ ਨੂੰ ਵੇਚੇਗੀ, ਜਿਸ ਨੂੰ ਉਹ ਦੋਬਾਰਾ ਇਸਤੇਮਾਲ ਕਰ ਸਕਣਗੇ ਪਰ ਉਸ ਦੀ ਕੁਆਲਿਟੀ ਦੇ ਬੇਂਚਮਾਰਕ ਅਤੇ ਸਿਹਤ ਨੂੰ ਲੈ ਕੇ ਗਾਈਡਲਾਈਨ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ। ਇਸ ਬਾਰੇ ’ਚ ਜਲੰਧਰ ਦਫ਼ਤਰ ’ਚ ਆਬਕਾਰੀ ਮਹਿਕਮੇ ਦੇ ਸਹਾਇਕ ਕਮਿਸ਼ਨਰ ਰਾਜਪਾਲ ਸਿੰਘ ਨੇ ਕਿਹਾ ਕਿ ਡਿਸਟਲਰੀਜ ਸ਼ਰਾਬ ਦੇ ਇਸ ਸਟਾਕ ਨੂੰ ਖ਼ਰੀਦ ਸਕਣਗੇ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ

ਪੰਜਾਬ ’ਚ ਇਸ ਵੇਲੇ ਸ਼ਰਾਬ ਦੀ ਪ੍ਰਤੀ ਪਰੂਫ਼ ਲਿਟਰ ਕੀਮਤ 52.50 ਰੁਪਏ ਦੇ ਕਰੀਬ ਹੈ। ਤਸਕਰਾਂ ਤੋਂ ਬਰਾਮਦ ਕੀਤੀ ਗਈ ਸ਼ਰਾਬ ਦੀ ਘੱਟੋ-ਘੱਟ ਕੀਮਤ 27 ਰੁਪਏ ਪ੍ਰਤੀ ਪਰੂਫ਼ ਲੀਟਰ ਦੇ ਕਰੀਬ ਤੈਅ ਕੀਤੀ ਗਈ ਹੈ।  ਪੰਜਾਬ ’ਚ ਸ਼ਰਾਬ ਦੇ ਤਸਕਰ ਆਮ ਤੌਰ ’ਤੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੱਖ-ਵੱਖ ਇਲਾਕਿਆਂ ’ਚ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਇਲਾਵਾ ਸ਼ਰਾਬ ਦੇ ਵਿਦੇਸ਼ੀ ਬਰਾਂਡ ਦੀ ਤਸਕਰੀ ਵੀ ਦੂਜੇ ਸ਼ਹਿਰਾਂ ਤੋਂ ਲਿਆ ਕੇ ਪੰਜਾਬ ’ਚ ਕੀਤੀ ਜਾਂਦੀ ਹੈ। ਆਬਕਾਰੀ ਮਹਿਕਮੇ ਦੀ ਟੀਮ ਰੇਡ ਕਰਕੇ ਇਸ ਸ਼ਰਾਬ ਨੂੰ ਫੜਦੀ ਹੈ। ਅਜੇ ਤੱਕ ਤਸਕਰਾਂ ਤੋਂ ਫੜੀ ਗਈ ਸ਼ਰਾਬ ਬਰਬਾਦ ਕਰ ਦਿੱਤੀ ਜਾਂਦੀ ਸੀ ਪਰ ਪਹਿਲੀ ਵਾਰ ਇਸ ਦੀ ਵਿਕਰੀ ਕਰਕੇ ਸਰਕਾਰ ਪੈਸਾ ਕਮਾਉਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ, ਹੁਣ ਮੋਬਾਇਲ ਐਪ ਜ਼ਰੀਏ ਮਿਲੇਗੀ ਜਾਣਕਾਰੀ

ਇੰਪੋਰਟੇਡ ਸ਼ਰਾਬ ਵੇਚਣ ਨੂੰ ਲੈ ਕੇ ਨੀਤੀ ਤੈਅ ਨਹੀਂ 
ਫਿਲਹਾਲ ਸਰਕਾਰ ਨੇ ਤਸਕਰਾਂ ਤੋਂ ਫੜੀ ਗਈ ਸ਼ਰਾਬ ਦੀਆਂ ਬੋਤਲਾਂ ਨੂੰ ਵੇਚਣ ਨੂੰ ਲੈ ਕੇ ਨੀਤੀ ਤੈਅ ਨਹੀਂ ਕੀਤੀ ਗਈ ਹੈ। ਜੋ ਬੋਤਲ ਦੂਜੇ ਸ਼ਹਿਰਾਂ ’ਚ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਦੀ ਹੁੰਦੀ ਹੈ, ਉਹ ਪੰਜਾਬ ’ਚ 10 ਹਜ਼ਾਰ ਰੁਪਏ ’ਚ ਵੇਚੀ ਜਾਂਦੀ ਹੈ। ਇਹ ਪ੍ਰੀਮੀਅਮ ਬਰਾਂਡ ਦੀ ਹੁੰਦੀ ਹੈ। ਸਿਰਫ਼ ਟੈਕਸ ਚੋਰੀ ਕਰਨ ਲਈ ਇਸ ਦੀ ਤਸਕਰੀ ਕੀਤੀ ਜਾਂਦੀ ਹੈ।  

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਸਿੱਧੂ ਦਾ ਟਵੀਟ, ਕਿਹਾ-ਅਦਾਲਤ ਦਾ ਫ਼ੈਸਲਾ ਸਿਰ ਮੱਥੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News